ਚੰਡੀਗੜ੍ਹ: ਐਪਲ ਜਲਦੀ ਆਪਣਾ ਨਵਾਂ ਫੋਨ ਲਾਂਚ ਕਰਨ ਵਾਲਾ ਹੈ। ਕੈਲੀਫੋਰਨੀਆ ਦੇ ਕਿਊਪਰਟੀਨੋ ਵਿੱਚ 12 ਸਤੰਬਰ ਨੂੰ ਐਪਲ ਪਾਰਕ ਦੇ ਸਟੀਵ ਜੌਬਸ ਥਿਏਟਰ ਵਿੱਚ ਐਪਲ ਦੇ ਨਵੇਂ ਫੋਨਾਂ ਤੋਂ ਇਲਾਵਾ ਕਈ ਹੋਰ ਗੈਜ਼ੇਟ ਵੀ ਲਾਂਚ ਕੀਤੇ ਜਾਣਗੇ ਜਿਨ੍ਹਾਂ ’ਚ ਐਪਲ ਵਾਚ 4, ਐਪਲ ਈਅਰ ਪਾਵਰ ਤੇ ਪੌਡ 2 ਸ਼ਾਮਲ ਹਨ। ਇਨ੍ਹਾਂ ਨੂੰ ਟਿਮ ਕੁੱਕ ਲਾਂਚ ਕਰ ਸਕਦੇ ਹਨ।
ਇਸ ਵਾਰ ਐਪਲ ਤਿੰਨ ਫੋਨ ਲਾਂਚ ਕਰੇਗਾ। ਸਾਰੇ ਫੋਨ ਨਾਚ ਡਿਜ਼ਾਈਨ ਤੇ ਵੱਖ-ਵੱਖ ਆਕਾਰਾਂ (6.5 ਇੰਚ ਓਐਲਈਡੀ ਡਿਸਪਲੇਅ, 5.8 ਇੰਚ ਓਐਲਈਡੀ ਡਿਸਪਲੇਅ ਤੇ 6.1 ਟੀਐਫਟੀ ਐਲਸੀਡੀ ਡਿਸਪਲੇਅ) ਦੇ ਹੋਣਗੇ। ਖ਼ਬਰਾਂ ਹਨ ਕਿ 6.5 ਇੰਚ ਓਐਲਈਡੀ ਡਿਸਪਲੇਅ ਦੀ ਕੀਮਤ ਲਗਪਗ 1000 (90 ਹਜ਼ਾਰ ਰੁਪਏ) ਡਾਲਰ ਹੋਏਗੀ। ਇਹ ਇਨ੍ਹਾਂ ਵਿੱਚ ਸਭ ਤੋਂ ਮਹਿੰਗਾ ਫੋਨ ਹੋਏਗਾ। 5.8 ਇੰਚ ਓਐਲਈਡੀ ਡਿਸਪਲੇਅ ਵਾਲੇ ਫੋਨ ਦੀ ਕੀਮਤ 800 ਡਾਲਰ (70 ਹਜ਼ਾਰ ਰੁਪਏ) ਤੇ 6.1 ਟੀਐਫਟੀ ਐਲਸੀਡੀ ਡਿਸਪਲੇਅ ਵਾਲੇ ਫੋਨ ਦੀ ਕੀਮਤ 700 ਡਾਲਰ (60 ਹਜ਼ਾਰ ਰੁਪਏ) ਦੱਸੀ ਜਾ ਰਹੀ ਹੈ।
ਐਪਲ ਸਮਾਰਟਵਾਚ 4 12 ਸਤੰਬਰ ਨੂੰ ਲਾਂਚ ਹੋਣ ਦੀ ਉਮੀਦ ਹੈ। ਵਧੀਆ ਬੈਟਰੀ ਲਾਈਫ ਤੇ ਪਰਫਾਰਮੈਂਸ ਨਾਲ ਇਹ ਸਮਾਰਟਵਾਚ ਦੋ ਡਾਇਲ ਸਾਈਜ਼ ਨਾਲ ਲਾਂਚ ਹੋਏਗੀ। ਇਨ੍ਹਾਂ ਦਾ ਆਕਾਰ 38mm ਤੇ 42mm ਹੋਏਗਾ। ਇਨ੍ਹਾਂ ਵਿੱਚ ਚਾਰ ਚਿਪਸੈੱਟ ਹੋਏਗਾ। ਕੁਨੈਕਟੀਵਿਟੀ ਲਈ ਐਪਲ LTE ਤੇ WiFi ਦੀ ਸੁਵਿਧਾ ਹੋ ਸਕਦੀ ਹੈ। ਇਸ ਦਾ ਬੇਜਲ ਪਿਛਲੀ ਘੜੀ ਦੇ ਮੁਕਾਬਲੇ ਘੱਟ ਹੋਏਗਾ।
ਇਹ ਚਾਰਜਿੰਗ ਡਿਵਾਇਸ ਹੈ। ਪਿਛਲੇ ਸਾਲ ਇਸਦੀ ਲੁਕ ਲਾਂਚ ਕੀਤੀ ਗਈ ਸੀ ਪਰ ਇਸ ਵਾਰ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ।
ਇਸ ਵਾਰ ਐਪਲ ਪੌਡ2 ਨਾਲ ਵਾਇਰਲੈੱਸ ਈਅਰਫੋਨ ਵੀ ਲਾਂਚ ਹੋਣ ਦੀ ਉਮੀਦ ਹੈ। ਇਹ ਵਾਟਰ ਰਜ਼ਿਸਟੈਂਟ ਹੋਣਗੇ।