ਨਵੀਂ ਦਿੱਲੀ: ਸਾਲ 2018 ਦੀ ਦੂਜੀ ਤਿਮਾਹੀ ਵਿੱਚ ਹੁਵਾਵੇ ਨੇ ਐਪਲ ਨੂੰ ਪਛਾੜ ਕੇ ਆਲਮੀ ਸਮਾਰਟਫੋਨ ਬਾਜ਼ਾਰ ਵਿੱਚ ਦੂਜੇ ਸਥਾਨ ’ਤੇ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਐਪਲ ਹੁਣ ਤੀਜੇ ਸਥਾਨ ’ਤੇ ਲੁੜਕ ਗਿਆ ਹੈ। ਪਹਿਲੀ ਵਾਰ ਕਿਸੇ ਚੀਨੀ ਸਮਾਰਟਫੋਨ ਕੰਪਨੀ ਨੇ ਐਪਲ ਨੂੰ ਪਿੱਛੇ ਛੱਡਿਆ ਹੈ। ਸ਼ਿਓਮੀ ਨੇ ਇਸ ਰੇਸ ਵਿੱਚ ਚੌਥਾ ਸਥਾਨ ਹਾਸਲ ਕੀਤਾ।

ਹੁਵਾਵੇ ਸਮਾਰਟਫੋਨ ਸੇਲ ਦੀ ਗੱਲ ਕੀਤੀ ਜਾਏ ਤਾਂ 2018 ਦੀ ਦੂਜੀ ਤਿਮਾਹੀ ਵਿੱਚ ਇਹ ਅੰਕੜਾ 38.6 ਫੀਸਦੀ ਸੀ। ਕੰਪਨੀ ਨੇ ਆਪਣੇ ਗਾਹਕਾਂ ਵੱਲ ਕਾਫੀ ਧਿਆਨ ਦਿੱਤਾ ਹੈ। ਪੂਰੀ ਦੁਨੀਆ ਵਿੱਚ ਕੰਪਨੀ ਨੇ 70 ਵੱਖ-ਵੱਖ ਬਾਜ਼ਾਰਾਂ ਵਿੱਚ ਆਪਣੇ ਸਮਾਰਟਫੋਨ ਭੇਜੇ ਹਨ।

ਇਸ ਤਿਮਾਹੀ ਵਿੱਚ ਪਹਿਲੇ ਨੰਬਰ ਤੇ ਸੈਮਸੰਗ ਨੇ ਕਬਜ਼ਾ ਕੀਤਾ ਹੈ। ਸੈਮਸੰਗ ਨੂੰ 12.7 ਫੀਸਦੀ ਦਾ ਨੁਕਸਾਨ ਹੋਇਆ ਹੈ। 2018 ਦੀ ਦੂਜੀ ਤਿਮਾਹੀ ਵਿੱਚ ਐਪਲ ਦਾ ਪ੍ਰਦਰਸ਼ਨ 0.9 ਫੀਸਦੀ ਰਿਹਾ। ਇਸ ਅੰਕੜੇ ਦੀ ਵਜ੍ਹਾ ਕਰਕੇ ਐਪਲ ਦੀ ਗ੍ਰੋਥ ਇਸ ਤਿਮਾਹੀ ਵਿੱਚ ਕਾਫੀ ਮੱਧਮ ਰਹੀ। ਇਸ ਦਾ ਕੰਪਨੀ ਨੂੰ ਨੁਕਸਾਨ ਇਹ ਹੋਇਆ ਕਿ ਆਈਫੋਨ X ਦੀ ਮੰਗ ਘਟ ਗਈ ਹੈ।

ਮਾਹਰਾਂ ਨੇ ਕਿਹਾ ਕਿ ਚੀਨੀ ਕੰਪਨੀਆਂ ਐਪਲ ਨੂੰ ਕਾਫੀ ਸਖ਼ਤ ਟੱਕਰ ਦੇ ਰਹੀਆਂ ਹਨ। ਇਸ ਕਰਕੇ ਐਪਲ ’ਤੇ ਆਪਣੇ ਤਕਨਾਲੋਜੀ ਵਿੱਚ ਵੱਡੀ ਬਦਲਾਅ ਕਰਨ ਲਈ ਦਬਾਅ ਪੈਂਦਾ ਨਜ਼ਰ ਆ ਰਿਹਾ ਹੈ।