ਨਵੀਂ ਦਿੱਲੀ: ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਯਾਨੀ ਐਨਸੀਐਲਟੀ ਨੇ ਆਇਡੀਆ ਤੇ ਵੋਡਾਫੋਨ ਨੂੰ ਇਕੱਠੇ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਕੰਪਨੀ ਦੇ ਸਭ ਤੋਂ ਜ਼ਿਆਦਾ ਸ਼ੇਅਰ ਤੇ ਰੈਵੇਨਿਊ ਸ਼ੇਅਰ ਦੀ ਬਦੌਲਤ ਏਅਰਟੈਲ ਆਪਣੇ 15 ਸਾਲਾਂ ਦੇ ਇਤਿਹਾਸ 'ਚ ਪਿੱਛੇ ਰਹਿਣ ਵਾਲਾ ਹੈ। ਦਰਅਸਲ ਦੋਵੇਂ ਕੰਪਨੀਆਂ ਦੇ ਇਕੱਠੇ ਹੋਣ ਨਾਲ ਏਅਰਟੈਲ ਭਾਰਤ 'ਚ ਨੰਬਰ ਇੱਕ ਦਾ ਦਰਜਾ ਖੋਹ ਬੈਠੇਗਾ।


ਅਦਿੱਤਿਆ ਬਿਰਲਾ ਗਰੁੱਪ ਦੇ ਸੀਨੀਅਰ ਅਧਿਕਾਰੀ ਜੋ ਆਇਡੀਆ ਦਾ ਹਿੱਸਾ ਹਨ, ਨੇ ਕਿਹਾ ਕਿ ਦੋਵੇਂ ਕੰਪਨੀਆਂ ਦੀ ਸਾਂਝੇਦਾਰੀ ਤੋਂ ਬਾਅਦ ਨਵੇਂ ਅੰਕੜਿਆਂ 'ਚ 440 ਮਿਲੀਅਨ ਸਬਸਕ੍ਰਾਈਬਰਸ ਦਾ ਫਾਇਦਾ ਹੋਵੇਗਾ ਤੇ 34.7% ਦਾ ਰੈਵੇਨਿਊ ਹੋਵੇਗਾ। ਦੋਵਾਂ ਕੰਪਨੀਆਂ ਦਾ ਰੈਵੇਨਿਊ ਜਿੱਥੇ 60 ਹਜ਼ਾਰ ਕਰੋੜ ਹੋਵੇਗਾ, ਉੱਥੇ ਹੀ ਦੋਵੇਂ ਕੰਪਨੀਆਂ ਦਾ ਕਰਜ਼ 1.15 ਲੱਖ ਕਰੋੜ ਹੋਵੇਗਾ।


ਸਾਂਝੇਦਾਰੀ ਤੋਂ ਬਾਅਦ ਹੁਣ ਬਾਜ਼ਾਰ 'ਚ ਸਿਰਫ ਤਿੰਨ ਟੈਲੀਕਾਮ ਕੰਪਨੀਆਂ 'ਚ ਵੱਡੀ ਟੱਕਰ ਦੇਖਣ ਨੂੰ ਮਿਲੇਗੀ ਜਿੰਨਾਂ 'ਚ ਏਅਰਟੈਲ, ਰਿਲਾਇੰਸ ਜੀਓ ਤੇ ਵੋਡਾਫੋਨ-ਆਇਡੀਆ ਸ਼ਾਮਲ ਹੈ। ਵੋਡਾਫੋਨ ਤੇ ਆਇਡੀਆ ਦੇ ਗਾਹਕਾਂ ਦੀ ਗਿਣਤੀ ਕਰੀਬ 44.3 ਕਰੋੜ ਹੈ ਜਦਕਿ ਭਾਰਤੀ ਏਅਰਟੈਲ ਦੇ ਗਾਹਕਾਂ ਦੀ ਸੰਖਿਆਂ 34.4 ਕਰੋੜ ਹੈ। ਸਰਕਾਰ ਨੇ 26 ਜੁਲਾਈ ਨੂੰ ਵੋਡਾਫੋਨ ਤੇ ਆਇਡੀਆ ਦੇ ਰਲੇਵੇਂ ਨੂੰ ਮਨਜੂਰੀ ਦਿੱਤੀ ਸੀ।