ਚਾਰ ਕੈਮਰਿਆਂ ਵਾਲਾ ਧਮਾਕੇਦਾਰ ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ
ਏਬੀਪੀ ਸਾਂਝਾ | 09 Dec 2017 04:14 PM (IST)
NEXT PREV
ਨਵੀਂ ਦਿੱਲੀ: ਚੀਨੀ ਸਮਾਰਟਫੋਨ ਕੰਪਨੀ ਹੁਵਾਵੇ ਨੇ ਨਵਾਂ ਸਮਾਰਟਫੋਨ ਹੁਵਾਵੇ ਨੋਵਾ 2s ਲਾਂਚ ਕੀਤਾ ਹੈ। ਇਸ ਸਮਾਰਟਫੋਨ ਦਾ ਸਭ ਤੋਂ ਵੱਡਾ ਹਾਈਲਾਈਟ ਇਸ ਵਿੱਚ ਲੱਗੇ ਚਾਰ ਕੈਮਰੇ ਹਨ। ਨੋਵਾ 2s ਵਿੱਚ ਫ੍ਰੰਟ ਤੇ ਪਿਛਲੇ ਪਾਸੇ ਡਬਲ ਕੈਮਰਾ ਸੈੱਟਅਪ ਲਾਇਆ ਗਿਆ ਹੈ। ਇਸ ਨੂੰ ਚੀਨੀ ਬਾਜ਼ਾਰ ਵਿੱਚ ਤਿੰਨ ਮਾਡਲਾਂ ਵਿੱਚ ਲਾਂਚ ਕੀਤਾ ਗਿਆ ਹੈ। ਨੋਵਾ 2s ਦੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵੈਰੀਐਂਟ ਦੀ ਕੀਮਤ 2699 ਯੁਆਨ (ਕਰੀਬ 26000 ਰੁਪਏ) ਹੈ। ਇਸ ਦੇ 6 ਜੀਬੀ ਰੈਮ ਵੈਰੀਐਂਟ ਦੀ ਕੀਮਤ 2999 ਯੁਆਨ (ਕਰੀਬ 29000 ਰੁਪਏ) ਰੱਖੀ ਗਈ ਹੈ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਹੁਵਾਵੇ ਨੋਵਾ 2s ਵਿੱਚ 6 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸ ਦੀ ਰਿਜ਼ਲਿਊਸ਼ਨ 2160x1080 ਪਿਕਸਲ ਹੈ। ਇਹ ਸਮਾਰਟਫੋਨ 18:9 ਆਸਪੈਕਟ ਰੇਸ਼ੋ ਦੇ ਨਾਲ ਹੈ। ਇਸ ਹੁਵਾਵੇ ਦਾ ਕਿਰਿਨ 960 ਪ੍ਰੋਸੈਸਰ ਲੱਗਿਆ ਹੈ। ਫੋਟੋਗ੍ਰਾਫੀ ਇਸ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸੀਅਤ ਹੈ। ਪਿਛਲੇ ਕੈਮਰੇ 16 ਤੇ 20 ਮੈਗਾਪਿਕਸਲ ਦੇ ਹਨ। ਸਾਹਮਣੇ ਵਾਲਾ ਇੱਕ ਕੈਮਰਾ 20 ਮੈਗਾਪਿਕਸਲ ਤੇ ਇੱਕ 2 ਮੈਗਾਪਿਕਸਲ ਦਾ ਹੈ। ਫਿੰਗਰ ਪ੍ਰਿੰਟ ਸੈਂਸਰ ਤੋਂ ਇਲਾਵਾ ਇਸ ਵਿੱਚ 3340 ਐਮਏਐਚ ਦੀ ਬੈਟਰੀ ਵੀ ਦਿੱਤੀ ਗਈ ਹੈ।