ਨਵੀਂ ਦਿੱਲੀ: Huawei P Smart 2021 ਸਮਾਰਟਫੋਨ ਲਾਂਚ ਹੋ ਗਿਆ ਹੈ। ਇਸ ਫੋਨ ਵਿੱਚ ਕੁਆਡ ਰੀਅਰ ਕੈਮਰਾ ਸੈੱਟਅਪ, 5000 ਐਮਏਐਚ ਦੀ ਬੈਟਰੀ ਤੇ ਹਾਈਸਿਲੀਕੌਨ ਕਿਰਿਨ 710 ਏ ਪ੍ਰੋਸੈਸਰ ਵਰਗੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਹਨ। ਇਸ ਫੋਨ 'ਚ ਬਲਸ਼ ਗੋਲਡ, ਕ੍ਰਸ਼ ਗ੍ਰੀਨ ਤੇ ਮਿਡਨਾਈਟ ਬਲੈਕ ਕੱਲਰ ਮਿਲਣਗੇ।
Huawei P Smart 2021 ਦੀ ਕੀਮਤ 22 ਯੂਰੋ ਅਰਥਾਤ ਲਗਪਗ 19,700 ਰੁਪਏ ਹੈ। ਫੋਨ ਨੂੰ ਹਾਲ ਹੀ ਵਿੱਚ ਯੂਰਪ ਵਿੱਚ ਲਾਂਚ ਕੀਤਾ ਗਿਆ ਹੈ। ਕੰਪਨੀ ਜਲਦ ਹੀ ਇਸ ਸਮਾਰਟਫੋਨ ਨੂੰ ਦੂਜੇ ਦੇਸ਼ਾਂ ਵਿੱਚ ਵੀ ਲਾਂਚ ਕਰੇਗੀ। ਹਾਲਾਂਕਿ, ਇਹ ਫੋਨ ਭਾਰਤ 'ਚ ਕਦੋਂ ਲਾਂਚ ਹੋਵੇਗਾ, ਇਸ ਦਾ ਪਤਾ ਨਹੀਂ ਹੈ।
ਹੁਆਵੇਈ ਪੀ ਸਮਾਰਟ 2021 'ਚ 6.67 ਇੰਚ ਦੀ ਫੁੱਲ ਐੱਚ+ (1080x2400 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਸਕ੍ਰੀਨ ਦਾ ਆਸਪੈਕਟ ਰੇਸ਼ੋ 20:9 ਹੈ। ਫੋਨ 'ਚ ਔਕਟਾਕੋਰ ਕਿਰਿਨ 710 ਏ ਪ੍ਰੋਸੈਸਰ ਤੇ 4 ਜੀਬੀ ਰੈਮ ਹੈ। ਇਸ ਫੋਨ 'ਚ ਤੁਹਾਨੂੰ 128 ਜੀਬੀ ਇਨਬਿਲਟ ਸਟੋਰੇਜ ਮਿਲੇਗੀ। ਤੁਸੀਂ ਇਸ ਨੂੰ ਮਾਈਕਰੋ ਐਸਡੀ ਕਾਰਡ ਨਾਲ 512 ਜੀਬੀ ਤੱਕ ਵਧਾ ਸਕਦੇ ਹੋ। ਸਮਾਰਟਫੋਨ ਐਂਡਰਾਇਡ 10 ਬੇਸਡ ਈਐਮਯੂਆਈ 10.1 'ਤੇ ਚੱਲਦਾ ਹੈ।
[mb]1602138331[/mb]
ਹੁਵਾਵੇ ਪੀ ਸਮਾਰਟ 2021 'ਚ ਅਪਰਚਰ ਐੱਫ/1.8 ਨਾਲ 48 ਮੈਗਾਪਿਕਸਲ ਦਾ ਪ੍ਰਾਇਮਰੀ, ਐਪਰਚਰ ਐਫ/2.4 ਨਾਲ 8 ਮੈਗਾਪਿਕਸਲ ਦਾ ਅਲਟਰਾ-ਵਾਈਡ, ਐਪਰਚਰ ਐਫ/2.4 ਵਾਲਾ 2 ਮੈਗਾਪਿਕਸਲ ਦਾ ਮੈਕਰੋ ਤੇ ਐਪਰਚਰ ਐਫ/2.4 ਨਾਲ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਤੇ ਵੀਡੀਓ ਲਈ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਇਸ ਫੋਨ ਵਿੱਚ 5000mAh ਦੀ ਸ਼ਕਤੀਸ਼ਾਲੀ ਬੈਟਰੀ ਹੈ ਜੋ 22.5 ਵਾਟਸ ਦੇ ਸੂਪਰਚਾਰਜ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ, ਫੋਨ ਵਿੱਚ 4ਜੀ ਐਲਟੀਈ, ਬਲੂਟੁੱਥ 5.1, ਵਾਈ-ਫਾਈ 802.11 ਐਨ, ਜੀਪੀਐਸ, ਗਲੋਨਾਸ, 3.5 ਐਮਐਮ ਆਡੀਓ ਜੈਕ ਤੇ ਯੂਐਸਬੀ ਟਾਈਪ-ਸੀ ਪੋਰਟ ਹੈ। ਫੋਨ ਦੇ ਮਾਪ 165.65x76.88x9.26 ਮਿਲੀਮੀਟਰ ਤੇ ਭਾਰ 206 ਗ੍ਰਾਮ ਹੈ।
Samsung Galaxy F41 ਭਾਰਤ 'ਚ ਲਾਂਚ, ਜਾਣੋ ਇਸ ਦੇ ਫੀਚਰਸ ਅਤੇ ਕੀਮਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904