Samsung Galaxy F41 ਸਮਾਰਟਫੋਨ ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਸੈਮਸੰਗ ਦੀ ਨਵੀਂ ਗਲੈਕਸੀ ਐਫ ਸੀਰੀਜ਼ ਦੇ ਪਹਿਲੇ ਸਮਾਰਟਫੋਨ ਦਾ ਆਗਾਜ਼ ਵੀ ਭਾਰਤੀ ਬਾਜ਼ਾਰ ਵਿੱਚ ਹੋ ਗਿਆ ਹੈ। ਨਵਾਂ ਸੈਮਸੰਗ ਗਲੈਕਸੀ ਫੋਨ ਵਾਟਰਡ੍ਰਾਪ ਸਟਾਈਲ ਨੌਚ ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ।
ਇਸ ਵਿੱਚ ਟ੍ਰਿਪਲ ਰੀਅਰ ਕੈਮਰੇ ਹਨ। ਇਸ ਫੋਨ 'ਚ ਰੀਅਰ-ਮਾਉਂਟਡ ਫਿੰਗਰਪ੍ਰਿੰਟ ਸੈਂਸਰ ਤੇ ਵੱਡੀ 6,000 ਐਮਏਐਚ ਦੀ ਬੈਟਰੀ ਤੇ ਸੁਪਰ ਅਮੋਲੇਡ ਇਨਫਿਨਿਟੀ-ਯੂ ਡਿਸਪਲੇਅ ਦਿੱਤੀ ਗਈ ਹੈ। ਸੈਮਸੰਗ ਗਲੈਕਸੀ ਐਫ 41 ਵਿੱਚ ਇਸ ਦੀ 64-ਮੈਗਾਪਿਕਸਲ ਪ੍ਰਾਇਮਰੀ ਸੈਂਸਰ ਨਾਲ ਟ੍ਰਿਪਲ ਕੈਮਰਾ ਵੱਡੀ ਖੂਬੀ ਹੈ।
16 ਅਕਤੂਬਰ ਨੂੰ ਸੈਮਸੰਗ ਗਲੈਕਸੀ ਐਫ 41 ਦੀ ਵਿਕਰੀ Flipkart Big Billion Days 'ਤੇ ਸ਼ੁਰੂ ਹੋਵੇਗੀ। ਇਸ ਵਿੱਚ ਵਿਸ਼ੇਸ਼ ਪੇਸ਼ਕਸ਼ ਤਹਿਤ, ਇਹ ਫੋਨ 15,499 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੋਵੇਗਾ। ਸੈਮਸੰਗ ਦੀ ਆਧਿਕਾਰਿਕ ਵੈਬਸਾਈਟ ਤੋਂ ਇਲਾਵਾ ਫੋਨ ਚੋਣਵੇਂ ਆਫਲਾਈਨ ਰਿਟੇਲਰਾਂ ਦੁਆਰਾ ਵੇਚੇ ਜਾਣਗੇ। ਸੈਮਸੰਗ ਦੇ ਇਸ ਨਵੇਂ ਫੋਨ ਨੂੰ ਕਾਲੇ, ਨੀਲੇ ਤੇ ਹਰੇ ਰੰਗ ਦੇ ਵਿਕਲਪ ਦਿੱਤੇ ਗਏ ਹਨ।
ਫੋਨ 'ਚ 6.4-ਇੰਚ ਦੀ ਫੁੱਲ ਐਚਡੀ + ਸੁਪਰ ਅਮੋਲੇਡ ਇਨਫਿਨਟੀ-ਯੂ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਇਸ ਵਿੱਚ Exynos 9611 ਪ੍ਰੋਸੈਸਰ, 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਹੈ। ਜਿੱਥੋਂ ਤੱਕ ਅੰਦਰੂਨੀ ਸਟੋਰੇਜ ਦੀ ਗੱਲ ਹੈ, ਇਸ ਨੂੰ ਮਾਈਕ੍ਰੋ-ਐਸਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ। ਸੈਮਸੰਗ ਗੈਲੈਕਸ ਐੱਫ 41 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ 'ਚ 64 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਨਾਲ 8 ਮੈਗਾਪਿਕਸਲ ਤੇ 5 ਮੈਗਾਪਿਕਸਲ ਦਾ ਸੈਂਸਰ ਹੋਵੇਗਾ। ਸੈਲਫੀ ਤੇ ਵੀਡੀਓ ਕਾਲਿੰਗ ਲਈ, ਸਾਹਮਣੇ ਵਾਲੇ ਪਾਸੇ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਕਾਂਗਰਸ 'ਚ ਵਧਿਆ ਕਲੇਸ਼! ਸੁਖਜਿੰਦਰ ਰੰਧਾਵਾ ਵੱਲੋਂ ਨਵਜੋਤ ਸਿੱਧੂ ਮਾਈਗ੍ਰੇਟ ਲੀਡਰ ਕਰਾਰ
ਇਹ ਫੋਨ ਐਂਡਰਾਇਡ 10 'ਤੇ ਕੰਮ ਕਰਦਾ ਹੈ। ਫੋਨ ਦੇ ਪਿਛਲੇ ਪਾਸੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਜਿੱਥੋਂ ਤਕ ਸੰਪਰਕ ਦੀ ਗੱਲ ਹੈ, ਇਸ ਲਈ ਸੈਮਸੰਗ ਗੈਲੈਕਸ ਐੱਫ 41 ਵਿੱਚ ਚਾਰਜ ਲਈ 4ਜੀ ਐਲਟੀਈ, ਵਾਈ-ਫਾਈ, 802.11 ਏਸੀ, ਬਲੂਟੁੱਥ 5.0, ਜੀਪੀਐਸ ਤੇ ਯੂਐਸਬੀ ਟਾਈਪ-ਸੀ ਪੋਰਟ ਹੈ।
[mb]1602225894[/mb]
Samsung Galaxy F41 15W ਫਾਸਟ ਚਾਰਜ ਵਾਲੀ 6,000mAh ਦੀ ਬੈਟਰੀ ਨਾਲ ਲੈਸ ਹੈ। ਇਸ ਦੇ ਨਾਲ ਹੀ, ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬੈਟਰੀ ਇੱਕ ਹੀ ਚਾਰਜ 'ਤੇ 21 ਘੰਟੇ ਬਰਾਊਂਜ਼ਿੰਗ ਟਾਈਮ ਜਾਂ 48 ਘੰਟਿਆਂ ਤੱਕ ਵਾਇਸ ਕਾਲਿੰਗ ਬੈਕਅਪ ਪ੍ਰਦਾਨ ਕਰਨ ਦੇ ਸਮਰੱਥ ਹੈ। ਇਸ ਫੋਨ ਦੀ ਮੋਟਾਈ ਦੀ ਗੱਲ ਕਰੀਏ ਤਾਂ ਇਹ 8.9 ਮਿਲੀਮੀਟਰ ਹੈ ਤੇ ਇਸ ਦਾ ਭਾਰ 191 ਗ੍ਰਾਮ ਹੈ।
ਸੋਨੀਆ ਮੰਗੇ ਇਜਲਾਸ, ਕੈਪਟਨ ਨੂੰ ਕਿਉਂ ਨਹੀਂ ਰਾਸ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Samsung Galaxy F41 ਭਾਰਤ 'ਚ ਲਾਂਚ, ਜਾਣੋ ਇਸ ਦੇ ਫੀਚਰਸ ਅਤੇ ਕੀਮਤ
ਏਬੀਪੀ ਸਾਂਝਾ
Updated at:
09 Oct 2020 03:10 PM (IST)
Samsung Galaxy F41 ਸਮਾਰਟਫੋਨ ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਸੈਮਸੰਗ ਦੀ ਨਵੀਂ ਗਲੈਕਸੀ ਐਫ ਸੀਰੀਜ਼ ਦੇ ਪਹਿਲੇ ਸਮਾਰਟਫੋਨ ਦਾ ਆਗਾਜ਼ ਵੀ ਭਾਰਤੀ ਬਾਜ਼ਾਰ ਵਿੱਚ ਹੋ ਗਿਆ ਹੈ।
- - - - - - - - - Advertisement - - - - - - - - -