ਨਵੀਂ ਦਿੱਲੀ: ਹੁੰਡਾਈ ਨੇ ਨਵੀਂ ਦਿੱਲੀ ‘ਚ ਇੱਕ ਇਵੈਂਟ ਦੌਰਾਨ ਆਪਣੀ ਪਹਿਲੀ ਸਬ ਕਾਮਪੈਕਟ SUV Venue ਨੂੰ ਲੌਂਚ ਕੀਤਾ ਹੈ। ਇਸ ਕਾਰ ਨੂੰ ਪਿਛਲੇ ਮਹੀਨੇ ਪੇਸ਼ ਕੀਤਾ ਗਿਆ ਸੀ ਤੇ ਇਸ ਦੀ ਬੁਕਿੰਗ ਵੀ 2 ਮਈ ਤੋਂ ਸ਼ੁਰੂ ਹੋ ਗਈ ਸੀ। ਹੁੰਡਾਈ ਦੀ ਭਾਰਤ ‘ਚ ਪਹਿਲਾਂ ਸਬ 4-ਮੀਟਰ ਕਾਮਪੈਕਟ ਐਸਯੂਵੀ ਹੈ। ਇਹ ਕੰਪਨੀ ਦੀ ਪਹਿਲੀ ਕਨੈਕਟਿਡ ਕਾਰ ਵੀ ਹੈ।

Hyundai Venue
ਦੀ ਸ਼ੁਰੂਆਤੀ ਕੀਮਤ 6.50 ਲੱਖ ਐਕਸ ਸ਼ੋਅਰੂਮ ਰੱਖੀ ਗਈ ਹੈ ਜਿਸ ਦੇ ਸ਼ੁਰੂਆਤੀ ਵੈਰੀਅੰਟ 1.2 L Kappa Petrol ਹੈ ਤੇ ਇਹ ਮੈਨੂਅਲ ਹੈ। ਇਸ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ‘ਚ LED DRls ਨਾਲ ਪ੍ਰੋਜੈਕਟਰ ਹੈੱਡਲੈਂਪਸ, ਡਾਰਕ ਕ੍ਰੋਮ ਗ੍ਰਿਲ, ਪ੍ਰੋਜੈਕਟਰ ਟਾਈਪ ਫੌਗ ਲੈਂਪ, ਐਲਈਡੀ ਟੇਲ ਲੈਂਪ ਤੇ ਸ਼ਾਰਕ ਫਿਨ ਐਨਟੀਨਾ ਦਿੱਤਾ ਗਿਆ ਹੈ। 


ਇੱਥੇ 8-ਇੰਚ ਟੱਚ ਸਕ੍ਰੀਨ ਇੰਫੋਟੈਨਮੈਂਟ ਸਿਸਟਮ ਦਿੱਤਾ ਗਿਆ ਹੈ। ਇਹ ਐਪਲ ਕਾਰ ਪਲੇ ਤੇ ਐਂਡ੍ਰਾਈਡ ਆਟੋ ਦੋਵਾਂ ਨਾਲ ਕੰਪੈਟੀਬਲ ਹੈ। ਕਨੈਕਟਿਡ ਐਸਯੂਵੀ ਹੋਣ ਕਰਕੇ ਇਸ ‘ਚ 33 ਹੋਰ ਕਨੈਕਟੀਵਿਟੀ ਫੀਚਰਸ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ 10 ਭਾਰਤ ਲਈ ਖਾਸ ਤੌਰ ‘ਤੇ ਦਿੱਤੇ ਗਏ ਹਨ।



ਇਨ੍ਹਾਂ ਫੀਚਰਸ ‘ਚ ਲੋਕੇਸ਼ਨ ਬੇਸਡ ਸਰਵਿਸੇਜ, ਏਆਈ ਬੇਸਡ ਕਮਾਂਡਸ ਤੇ ਇੰਜਨ, ਏਸੀ ਤੇ ਡੋਰਸ ਲਈ ਰਿਮੋਰਟ ਫੰਕਸ਼ਨ ਫੀਚਰਸ ਸ਼ਾਮਲ ਹਨ। ਇਨ੍ਹਾਂ ਸਭ ਦੇ ਨਾਲ ਇਸ ‘ਚ ਇਲੈਕਟ੍ਰੋਨਿਕ ਸਨਰੂਫ, ਵਾਇਅਰਲੈੱਸ ਫੋਨ ਚਾਰਜ਼ਿੰਗ, ਏਅਰ ਪਿਊਰੀਫਾਈਰ ਤੇ ਕਰੂਜ਼ ਕੰਟ੍ਰੋਲ ਵੀ ਦਿੱਤੇ ਗਏ ਹਨ।



ਹੁੰਡਾਈ ਵੈਨਿਊ ਦੇ ਸੇਫਟੀ ਫੀਚਰਸ ਬਾਰੇ ਗੱਲ ਕਰੀਏ ਤਾਂ ਇਸ ਦੇ ਫਰੰਟ ‘ਚ ਡਿਊਲ ਫਰੰਟ ਏਅਰਬੈਗ, ABS, BAS, HAC, ESC/ESP, VSM ਸਪੀਡ ਸੈਂਸਿੰਗ ਆਟੋ ਡੋਰ ਲੌਕ, ਸੀਟ ਬੈਲਟ ਰਿਮਾਈਡਿੰਗ ਤੇ ਰਿਅਰ ਪਾਰਕਿੰਗ ਸੈਂਸਰ ਵੀ ਦਿੱਤਾ ਗਿਆ ਹੈ।

Hyundai Venue ‘
ਚ ਤਿੰਨ ਇੰਜ਼ਨ ਦਾ ਆਪਸ਼ਨ ਦਿੱਤਾ ਗਿਆ ਹੈ। 1.0 ਲੀਟਰ ਟਰਬੋਚਾਰਜਡ ਪੈਟਰੋਲ ਇੰਜਨ 120 PS ਦਾ ਪਾਵਰ ਤੇ 172Nm ਦਾ ਪਿਕ ਟਾਰਕ ਜੈਨਰੇਟ ਕਰਦਾ ਹੈ। ਇਸ ਮੋਟਰ ਨਾਲ 6 ਸਪੀਡ ਮੈਨੂਅਲ ਗਿਆਰਬਾਕਸ ਦਿੱਤਾ ਗਿਆ ਹੈ ਤੇ ਇੱਥੇ ਇੰਨ ਹਾਉਸ ਡੇਵੈਲਪਡ 7-ਸਪੀਡ ਡਬਲ ਕਲੱਚ ਟ੍ਰਾਂਸਮਿਸ਼ਨ ਦਾ ਆਪਸ਼ਨ ਵੀ ਦਿੱਤਾ ਗਿਆ ਹੈ।


ਵੈਨਿਊ ਨਾਲ 1.2 ਲੀਟਰ ਐਮਪੀਆਈ ਪੈਰਟੋਲ ਇੰਜਨ ਦਾ ਵੀ ਆਪਸ਼ਨ ਮਿਲੇਗਾ। ਇਹ ਇੰਜਨ 83 PS ਦਾ ਪਾਵਰ ਤੇ 115Nm ਦਾ ਪਿਕ ਜੈਨਰੇਟ ਕਰਦਾ ਹੈ। ਇੱਥੇ 5-ਸਪੀਡ ਮੈਨੂਅਲ ਗਿਅਰਬਾਕਸ ਦਾ ਆਪਸ਼ਨ ਵੀ ਗਾਹਕਾਂ ਨੂੰ ਮਿਲੇਗਾ। ਹੁਣ ਜੇਕਰ ਡੀਜ਼ਲ ਦੀ ਗੱਲ ਕਰੀਏ ਤਾਂ ਇਸ 1.4 ਲੀਟਰ ਯੁਨਿਟ ਦਿੱਤਾ ਗਿਆ ਹੈ ਜੋ 90 PS ਦੀ ਪਾਵਰ ਤੇ 220Nmਦਾ ਟਾਰਕ ਜਨਰੇਟ ਕਰਦਾ ਹੈ। ਇੱਥੇ 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਦਾ ਆਪਸ਼ਨ ਮਿਲੇਗਾ।