ਨਵੀਂ ਦਿੱਲੀ :ਐਪਲ ਵੱਲੋਂ ਲਾਂਚ ਕੀਤਾ ਗਿਆ ਆਈ ਫ਼ੋਨ 7 ਅੱਜ ਤੋਂ ਗ੍ਰਾਹਕਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਕੰਪਨੀ ਨੇ ਫ਼ੋਨ ਦੀ ਲਾਂਚਿੰਗ ਵਕਤ ਐਲਾਨ ਕੀਤਾ ਸੀ ਕਿ ਫ਼ੋਨ ਭਾਰਤੀ ਗ੍ਰਾਹਕਾਂ ਨੂੰ 7 ਅਕਤੂਬਰ ਤੋਂ ਮੁਹੱਈਆ ਹੋਵੇਗਾ। ਆਈ ਫ਼ੋਨ 7 ਦੀ ਕੀਮਤ 60 ਹਜ਼ਾਰ ਰੁਪਏ ਦੇ ਆਸਪਾਸ ਹੈ। ਇਹ ਫ਼ੋਨ ਸਿਲਵਰ, ਗੋਲਡ, ਰੋਜ਼ ਗੋਲਡ ਤੇ ਕਾਲੇ ਰੰਗ ਵਿੱਚ ਮਿਲਣਗੇ। ਇਹ 32 ਜੀਬੀ, 128 ਜੀਬੀ ਤੇ 256 ਜੀਬੀ ਮੈਮਰੀ ਵਾਲੇ ਹੋਣਗੇ। ਭਾਰਤ ਵਿੱਚ 32 ਜੀਬੀ ਮੈਮਰੀ ਵਾਲਾ ਆਈ ਫ਼ੋਨ 60 ਹਜ਼ਾਰ ਰੁਪਏ ਵਿੱਚ ਮਿਲੇਗਾ।
ਦੁਨੀਆ ਦੇ ਕਈ ਦੇਸ਼ਾਂ ਇਹ ਫ਼ੋਨ ਪਹਿਲਾਂ ਹੀ ਲਾਂਚ ਚੁੱਕਾ ਹੈ। ਆਈ ਫ਼ੋਨ -7 ਦੀਆਂ ਕਈ ਖ਼ੂਬੀਆਂ ਹਨ। ਨਵਾਂ ਆਈ ਫ਼ੋਨ ਪਹਿਲੀ ਵਾਰ ਜੈੱਟ ਬਲੈਕ ਕਲਰ ਵਿਚ ਵਿੱਚ ਲਾਂਚ ਕੀਤਾ ਗਿਆ ਹੈ। ਇਸ ਦਾ ਸਟੇਟਲੈੱਸ ਸਟੀਲ ਦਾ ਲੋਗੋ ਵੀ ਜੈੱਟ ਬਲੈਕ ਕਲਰ ਵਿਚ ਹੀ ਹੈ। ਨਵੇਂ ਫ਼ੋਨ ਨੂੰ ਬਿਲਕੁਲ ਨਵਾਂ ਰੂਪ ਦਿੱਤਾ ਗਿਆ ਹੈ।
ਨਵਾਂ ਫ਼ੋਨ ਗੋਲਡ, ਸਿਲਵਰ ਕਲਰ ਵਿਚ ਵੀ ਮੁਹੱਈਆ ਹੋਵੇਗਾ। ਇਸ ਤੋਂ ਇਲਾਵਾ ਹੋਮ ਬਟਨ ਨਾਲ ਟੈਪਟਿਕ ਇੰਜਨ ਲਗਾਇਆ ਗਿਆ ਹੈ, ਜਿਸ ਨਾਲ ਹੋਮ ਬਟਨ ਦੀ ਸਮਰੱਥਾ ਪਹਿਲਾਂ ਦੇ ਮੁਕਾਬਲੇ ਬਿਹਤਰ ਹੋ ਜਾਵੇਗੀ। ਨਵੇਂ ਆਈ ਫ਼ੋਨ ਵਿਚ ਆਈ. ਪੀ. 67 ਪ੍ਰੋਟੈਕਸ਼ਨ ਸਟੈਂਡਰਡ ਨੂੰ ਫਾਲ਼ੋਂ ਕੀਤਾ ਗਿਆ ਹੈ, ਜਿਸ ਨਾਲ ਨਵਾਂ ਆਈ ਫ਼ੋਨ ਪਾਣੀ ਵਿਚ ਡੁੱਬਣ ਜਾਂ ਮਿੱਟੀ ਪੈਣ ‘ਤੇ ਵੀ ਸੁਰੱਖਿਅਤ ਰਹੇਗਾ।
ਨਵੇਂ ਆਈ ਫ਼ੋਨ ਵਿਚ ਲੱਗੇ ਕੈਮਰੇ ਦਾ ਐਕਸਪੋਜ਼ਰ ਪਿਛਲੇ ਫ਼ੋਨ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ, ਇਸ ਵਿਚ 6 ਐਲੀਮੈਂਟਸ ਲੈੱਨਜ਼ ਲੱਗਿਆ ਹੈ, ਜੋ 7 ਫ਼ੀਸਦੀ ਤੇਜ਼ੀ ਨਾਲ ਕੰਮ ਕਰਦਾ ਹੈ ਜੇਕਰ ਤੁਸੀਂ ਫ਼ੋਨ ਤੋਂ ਬਹੁਤ ਸਾਰੀਆਂ ਫ਼ੋਟੋਆਂ ਇੱਕੋ ਸਮੇਂ ਖਿੱਚੋਗੇ ਤਾਂ ਇਹ ਬੈੱਸਟ ਫ਼ੋਟੋ ਦੀ ਚੋਣ ਕਰ ਕੇ ਤੁਹਾਨੂੰ ਖ਼ੁਦ ਹੀ ਦੱਸ ਦੇਵੇਗਾ। ਆਈ ਫ਼ੋਨ 7 ਪਲੱਸ ‘ਚ 12 ਮੈਗਾ ਪਿਕਸਲਜ਼ ਦੇ ਦੋ ਕੈਮਰੇ ਲਗਾਏ ਗਏ ਹਨ, ਇਨ੍ਹਾਂ ਵਿਚੋਂ ਇੱਕ ਕੈਮਰਾ ਫ਼ੋਟੋ ਖਿੱਚਣ ਦਾ ਕੰਮ ਕਰੇਗਾ, ਜਦਕਿ ਦੂਸਰੇ ਕੈਮਰੇ ਨਾਲ ਫ਼ੋਟੋ ਨੂੰ ਜ਼ੂਮ ਇਨ ਜਾਂ ਜ਼ੂਮ ਆਊਟ ਕੀਤਾ ਜਾ ਸਕੇਗਾ।