ਮੁੰਬਈ: ਜੀਓ ਤੋਂ ਬਾਅਦ ਮੁਲਕ ਦੇ ਸਭ ਤੋਂ ਵੱਡੇ ਟੈਲੀਕਾਮ ਆਪ੍ਰੇਟਰਾਂ ਵਿੱਚੋਂ ਇੱਕ ਆਈਡੀਆ ਸੈਲੂਲਰ ਨੇ ਵਾਇਸ ਓਵਰ ਐਲਟੀਈ VoLTE ਸੇਵਾਵਾਂ ਲਾਂਚ ਕਰ ਦਿੱਤੀਆਂ ਹਨ। ਇੱਕ ਮਾਰਚ ਤੋਂ ਸ਼ੁਰੂ ਹੋਈ ਇਹ ਸੇਵਾ ਫਿਲਹਾਲ ਸਿਰਫ ਕੰਪਨੀ ਦੇ ਕਰਮਚਾਰੀਆਂ ਲਈ ਹੀ ਮੌਜੂਦ ਹੈ। ਆਇਡੀਆ ਦੀ VoLTE ਸੇਵਾ 4 ਸਰਕਲਾਂ ਦੇ 30 ਤੋਂ ਜ਼ਿਆਦਾ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਹੈ। ਕੰਪਨੀ ਨੇ ਦੱਸਿਆ ਹੈ ਕਿ ਅਪ੍ਰੈਲ ਤੱਕ ਇਹ ਸਰਵਿਸ ਕਰੀਬ-ਕਰੀਬ ਪੂਰੇ ਮੁਲਕ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। ਸ਼ੁਰੂਆਤ ਵਿੱਚ ਇਹ ਸੇਵਾ ਸਿਰਫ ਕੰਪਨੀ ਦੇ ਕਰਮਚਾਰੀਆਂ ਨੂੰ ਮਿਲੇਗੀ। ਅਜਿਹਾ ਇਸ ਕਰਕੇ ਕਿਉਂਕਿ ਕੰਪਨੀ ਇਸ ਦੀ ਟੈਸਟਿੰਗ ਆਪਣੇ ਕਰਮਚਾਰੀਆਂ 'ਤੇ ਹੀ ਕਰਨਾ ਚਾਹੁੰਦੀ ਹੈ। VoLTE ਦੇ ਨਾਲ ਹਾਈ ਸਪੀਡ ਇੰਟਰਨੈਟ ਵੀ ਕੰਪਨੀ ਦੇਵੇਗੀ। VoLTE ਅਜਿਹੀ ਮੋਬਾਈਲ ਕਾਲਿੰਗ ਸਰਵਿਸ ਹੁੰਦੀ ਹੈ ਜਿਸ ਰਾਹੀਂ ਗਾਹਕਾਂ ਦੀ ਕਾਲਿੰਗ ਡੇਟਾ ਫਾਰਮੈਟ ਵਿੱਚ ਕਨੈਕਟ ਹੁੰਦੀ ਹੈ। ਇਸ ਕਾਲ ਦੀ ਕਵਾਲਿਟੀ ਬਾਕੀਆਂ ਨਾਲੋਂ ਜ਼ਿਆਦਾ ਹੁੰਦੀ ਹੈ। ਇਸ ਵਿੱਚ ਵਾਇਸ ਕਾਲਿੰਗ ਕਾਫੀ ਸਸਤੀ ਵੀ ਪੈਂਦੀ ਹੈ।