ਨਵੀਂ ਦਿੱਲੀ: ਟੈਕ ਬ੍ਰਾਂਡ ਮੋਟੋਰੋਲਾ ਵਲੋਂ ਪਿਛਲੇ ਸਾਲ ਅੱਧ ਚੋਂ ਫੋਲਡ ਹੋਣ ਵਾਲਾ Moto RAZR ਸਮਾਰਟਫੋਨ ਲਾਂਚ ਕੀਤਾ ਸੀ ਤੇ ਹੁਣ ਕੰਪਨੀ ਇਸ ਦਾ ਅਪਗ੍ਰੇਡ ਲੈ ਕੇ ਆਈ ਹੈ। ਨਵੇਂ Motorola RAZR 5G ਦੀ ਪਹਿਲੀ ਵਿਕਰੀ ਮੰਗਲਵਾਰ ਨੂੰ ਹੋਈ ਅਤੇ ਸਾਰੇ ਫੋਨ ਸਿਰਫ 2 ਮਿੰਟਾਂ ਵਿੱਚ ਵਿਕ ਗਏ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫੋਨ ਦੀ ਕੀਮਤ 12,499 ਯੂਆਨ (ਲਗਪਗ 1 ਲੱਖ 36 ਹਜ਼ਾਰ ਰੁਪਏ) ਹੈ। ਇਸ ਫੋਨ ਦੀ ਅਗਲੀ ਸੇਲ 21 ਸਤੰਬਰ ਨੂੰ ਹੋਵੇਗੀ।

ਫੋਲਡਿੰਗ ਸਕ੍ਰੀਨ ਲਈ ਮੋਟੋਰੋਲਾ ਨੇ ਇਸ ਡਿਵਾਈਸ ਨੂੰ ਇੱਕ ਬਹੁਤ ਹੀ ਖਾਸ ਹਿੰਜ ਸਕੈਨਿਜ਼ਮ ਦਿੱਤਾ ਹੈ ਅਤੇ ਲੇਨੋਵੋ ਨੇ ਇਸ ਬਾਰੇ ਡੀਟੇਲ ਸ਼ੇਅਰ ਕੀਤੇ। ਕੰਪਨੀ ਨੇ ਕਿਹਾ ਕਿ ਮੋਟੋਰੋਲਾ ਰੇਜ਼ਰ 5 ਜੀ 100 ਤੋਂ ਵੱਧ ਪੇਟੈਂਟਾਂ ਦੇ ਨਾਲ ਉਦਯੋਗ ਦੇ 'ਸਟਾਰ ਟਰੈਕ' ਸ਼ਾਫਟ ਦੀ ਵਰਤੋਂ ਕਰਦਾ ਹੈ। ਇਸ ਹਿੰਜ ਦੀ ਮਦਦ ਨਾਲ ਸਕ੍ਰੀਨ ਕਰਵਡ ਅਤੇ ਮੁੜ ਜਾਂਦੀ ਹੈ। ਇਸ ਤੋਂ ਇਲਾਵਾ ਡਿਸਪਲੇਅ ਫਲੈਟ ਹੋ ਜਾਂਦਾ ਹੈ ਅਤੇ ਮੱਧ ਤੋਂ ਵਾਰ-ਵਾਰ ਝੁਕਣ ਦੇ ਬਾਵਜੂਦ ਫੋਨ ਖੋਲਦਿਆਂ ਹੀ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਕੰਪਨੀ ਆਪਣੀ ਰੇਜ਼ਰ ਫਲਿੱਪ ਫੋਨ ਸੀਰੀਜ਼ ਦੀ ਤਰਜ਼ 'ਤੇ ਨਵੇਂ ਡਿਵਾਇਸ ਲੈ ਕੇ ਆਈ ਹੈ।



Motorola RAZR 5G ਦੇ ਸਪੈਸਿਫੀਕਸ਼ਨ

ਮੋਟੋਰੋਲਾ ਦੇ ਨਵੇਂ ਫੋਲਡੇਬਲ ਸਮਾਰਟਫੋਨ '6.2 ਇੰਚ ਦੀ OLED ਡਿਸਪਲੇਅ ਦਿੱਤੀ ਗਈ ਹੈ, ਜਿਸ ਨੂੰ ਫੋਲਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇੱਕ ਦੂਜੀ ਸਕਰੀਨ ਵੀ ਫੋਨ ਦੇ ਬਾਹਰਲੇ ਪਾਸੇ ਦਿੱਤੀ ਗਈ ਹੈ, ਜਿਸ ਦਾ ਸਾਈਜ਼ 2.7 ਇੰਚ ਹੈ। ਮੋਟੋਰੋਲਾ RAZR 5G ਵਿੱਚ ਕੁਆਲਕਾਮ ਸਨੈਪਡ੍ਰੈਗਨ 765 ਜੀ ਪ੍ਰੋਸੈਸਰ ਦਿੱਤਾ ਗਿਆ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਫੋਨ ਦੇ ਪ੍ਰਾਇਮਰੀ ਕੈਮਰਾ ਨੂੰ 48 ਮੈਗਾਪਿਕਸਲ ਅਤੇ ਸੈਲਫੀ ਕੈਮਰਾ 20 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਇਸ ਡਿਵਾਈਸ '2800mAh ਦੀ ਬੈਟਰੀ ਹੈ, ਜਿਸ ਦੇ ਨਾਲ 15W ਫਲੈਸ਼ ਚਾਰਜਿੰਗ ਦਾ ਸਪੌਰਟ ਦਿੱਤਾ ਗਿਆ ਹੈ।

iOS 14: ਇਨ੍ਹਾਂ ਆਈਫੋਨ ਨੂੰ ਮਿਲੇਗਾ ਅਪਡੇਟ, ਜਾਣੋ ਕਿਵੇਂ ਲੇਟੇਸਟ ਵਰਜ਼ਨ ਨੂੰ ਕਰ ਸਕਦੇ ਹੋ ਇੰਸਟਾਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904