ਨਵੀਂ ਦਿੱਲੀ: ਪਿਛਲੇ ਸਾਲਾਂ ਤੋਂ ਵੱਖ, ਐਪਲ ਨੇ ਇਸ ਸਾਲ ਆਈਫੋਨ ਦਾ ਐਲਾਨ ਕਰਨ ਤੋਂ ਪਹਿਲਾਂ ਨਵੇਂ ਆਈਓਐਸ ਵਰਜ਼ਨ ਨੂੰ ਰਿਲੀਜ਼ ਕੀਤਾ ਹੈ। ਐਪਲ ਨੇ ਅਧਿਕਾਰਤ ਤੌਰ 'ਤੇ ਸਭ ਦੇ ਲਈ ਨਵੇਂ ਆਈਓਐਸ 14 ਸਾਫਟਵੇਅਰ ਦਾ ਨਵਾਂ ਵਰਜ਼ਨ ਜਾਰੀ ਕੀਤਾ ਹੈ, ਜਿਸ ਵਿਚ ਭਾਰਤੀ ਉਪਭੋਗਤਾ ਵੀ ਸ਼ਾਮਲ ਹਨ।

ਜੂਨ ਵਿੱਚ WWDC ਦੇ ਦੌਰਾਨ ਆਈਓਐਸ ਵਰਜ਼ਨ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਹੀ ਕੰਪਨੀ ਨੇ ਬੀਟਾ ਵਰਜ਼ਨ ਨੂੰ ਲਾਂਚ ਕੀਤਾ। ਨਵਾਂ iOS 14 ਹੁਣ ਸਾਰੇ ਅਨੁਕੂਲ iPhone ਲਈ ਉਪਲਬਧ ਹੈ, ਕੁਝ ਪੁਰਾਣੇ ਫੋਨ ਜਿਵੇਂ ਕਿ iPhone 6s, iPhone 7 ਆਦਿ ਵੀ ਸ਼ਾਮਲ ਹਨ ਕੀ ਤੁਹਾਡੇ ਆਈਫੋਨ ਨੂੰ ਆਈਓਐਸ 14 ਅਜੇ ਨਹੀਂ ਮਿਲਿਆ? ਆਓ ਜਾਣਦੇ ਹਾਂ ਕਿ ਕਿਹੜਾ ਫੋਨ ਇਹ ਦੇ ਕੰਪੈਟਿਬਲ ਹੈ ਤੇ ਤੁਸੀਂ ਇਸ ਨੂੰ ਕਿਵੇਂ ਅਪਗ੍ਰੇਡ ਕਰ ਸਕਦੇ ਹੋ

ਇਨ੍ਹਾਂ ਫ਼ੋਨਸ ਨੂੰ ਮਿਲੇਗਾ ਆਈਫੋਨ ਦਾ iOS 14

  • iPhone 11

  • iPhone 11 Pro Max

  • iPhone 11 Pro

  • iPhone XS

  • iPhone XS Max

  • iPhone XR

  • iPhone X

  • iPhone 8

  • iPhone 8 Plus

  • iPhone 7

  • iPhone 7 Plus

  • iPhone 6s

  • iPhone 6s Plus


 

ਹੁਣ ਜਾਣੋ ਕਿਵੇਂ ਅਪਡੇਟ ਕਰੀਏ iOS 14

  • ਇਸਦੇ ਲਈ ਸਭ ਤੋਂ ਪਹਿਲਾਂ ਡਾਟਾ ਦਾ ਬੈਕਅਪ ਲਓ ਅਤੇ ਆਪਣੇ ਆਈਫੋਨ ਨੂੰ ਚਾਰਜ ਕਰੋ

  • ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਆਪਣੇ ਸਾਰੇ ਮਹੱਤਵਪੂਰਣ ਕੰਮ ਪੂਰੇ ਕਰ ਲਏ ਹਨ ਅਤੇ ਇੰਸਟਾਲੇਸ਼ਨ ਦੀ ਪ੍ਰਕਿਰਿਆ ਦੌਰਾਨ ਆਈਫੋਨ ਦੀ ਵਰਤੋਂ ਨਾ ਕਰੋ ਇਹ ਡਾਨਲੋਡ ਦੀ ਸਪੀਡ ਨੂੰ ਤੇਜ਼ ਕਰੇਗਾ

  • ਆਈਓਐਸ 14 ਇੱਕ ਵੱਡਾ ਅਪਡੇਟ ਹੈ ਇਸ ਲਈ ਆਪਣੇ ਆਈਫੋਨ ਨੂੰ WiFi ਕਨੈਕਸ਼ਨ ਨਾਲ ਜੋੜਨਾ ਨਾ ਭੁੱਲੋ

  • ਇਨ੍ਹਾਂ ਕਦਮਾਂ ਦੇ ਬਾਅਦ ਸੈਟਿੰਗਜ਼ ਮੀਨੂੰ 'ਤੇ ਜਾਓ

  • ਇਸ ' ਜਨਰਲ ਆਪਸ਼ਨ ' ਜਾਣਾ ਹੈ

  • ਹੁਣ ਆਪਣੇ ਆਈਫੋਨ ਵਿਚ ਆਈਓਐਸ 14 ਨੂੰ ਇੰਸਟਾਲ ਕਰਨ ਲਈ ਸਾਫਟਵੇਅਰ ਅਪਡੇਟ ਵਿਕਲਪ 'ਤੇ ਜਾਣਾ ਪਏਗਾ


 

ਦੱਸ ਦਈਏ ਕਿ ਐਪਲ ਨੇ ਇਸ ਅਪਡੇਟ ਵਿੱਚ ਐਪ ਲਾਇਬ੍ਰੇਰੀ ਸ਼ਾਮਲ ਕੀਤੀ ਹੈ। ਇਸ ਫੀਚਰ ਦੇ ਨਾਲ ਐਪਸ ਨੂੰ ਉਨ੍ਹਾਂ ਦੀ ਸ਼੍ਰੇਣੀ ਮੁਤਾਬਕ ਵੱਖ-ਵੱਖ ਐਪ ਲਾਇਬ੍ਰੇਰੀਆਂ ਵਿੱਚ ਆਪਣੇ ਆਪ ਜੋੜਿਆ ਜਾਵੇਗਾ। ਇਸ ਤੋਂ ਇਲਾਵਾ, ਐਪਲ ਯੂਜ਼ਰਸ ਨੂੰ ਹੁਣ ਗੂਗਲ ਟ੍ਰਾਂਸਲੇਟਰ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ iOS 14 ਵਿੱਚ ਐਪਲ ਟ੍ਰਾਂਸਲੇਟ ਐਪ ਦਿੱਤਾ ਗਿਆ ਹੈ।

PlayStation 5 ਤੇ PlayStation 5 ਡਿਜੀਟਲ ਐਡੀਸ਼ਨ ਦੀ ਕੀਮਤ ਕੀ ਹੋਵੇਗੀ, ਕਦੋਂ ਹੋਣਗੇ ਲਾਂਚ ਜਾਣੋ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904