ਮੁੰਬਈ: ਭਾਰਤੀ ਮੋਬਾਈਲ ਯੂਜ਼ਰਸ ਨਿਊਜ਼, ਗੇਮਸ ਤੇ ਸੋਸ਼ਲ ਮੀਡੀਆ ਐਪਸ ਰੱਖਣਾ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ। ਟੈਕ ਕੰਪਨੀ ਮੋ ਮੈਜਿਕ ਟੈਕਨਾਲੌਜੀ ਵੱਲੋਂ ਕੀਤੀ ਰਿਸਰਚ ‘ਚ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਭਾਰਤੀ ਐਪ ਯੂਜ਼ਰਸ ਦੀ ਪਸੰਦ ਬਦਲ ਰਹੀ ਹੈ ਤੇ ਕਿਹੜੀ ਐਪ ਯੂਜ਼ਰਸ ਨੂੰ ਵੱਧ ਪਸੰਦ ਹੈ।
ਇਸ ਰਿਪੋਰਟ ਮੁਤਾਬਕ ਇੱਕ ਭਾਰਤੀ ਦੇ ਫੋਨ ‘ਚ ਕਰੀਬ 50 ਐਪਸ ਇੰਸਟਾਲ ਹੁੰਦੇ ਹਨ ਜਿਨ੍ਹਾਂ ‘ਚ ਪ੍ਰੀ-ਇੰਸਟਾਲ ਐਪਸ ਵੀ ਸ਼ਾਮਲ ਹਨ। ਭਾਰਤੀ ਮਰਦਾਂ ਦੇ ਫੋਨ ‘ਚ ਕਰੀਬ 50.5 ਐਪਸ ਤੇ ਅੋਰਤਾਂ ਦੇ ਫੋਨ ‘ਚ ਕਰੀਬ 49.8 ਐਪਸ ਇੰਸਟਾਲ ਹੁੰਦੇ ਹਨ। ਇਸ ‘ਚ ਨਿਊਜ਼ ਐਪਸ ‘ਚ 94 ਫੀਸਦ ਦਾ ਉਛਾਲ, ਸੋਸ਼ਲ ਮੀਡੀਆ ਐਪਸ ‘ਚ 80 ਫੀਸਦ ਤੇ ਗੇਮਿੰਗ ਐਪਸ ‘ਚ 52 ਫੀਸਦ ਦਾ ਉਛਾਲ ਆਇਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਨਿਊਜ਼ ਨਾਲ ਜੁੜੇ ਐਪਸ ‘ਚ ਸਭ ਤੋਂ ਜ਼ਿਆਦਾ ਫੂਡ, ਡ੍ਰਿੰਕਸ, ਹੈਲਥ, ਫਿਟਨੈੱਸ ਤੇ ਆਟੋ ਬਾਰੇ ਐਪਸ ਇੰਸਟਾਲ ਹੁੰਦੇ ਹਨ। ਸੋਸ਼ਲ ਮੀਡੀਆ ਯੂਜ਼ਰਸ ਦਾ ਰੁਝਾਨ ਸਭ ਤੋਂ ਜ਼ਿਆਦਾ ਡੇਟਿੰਗ ਐਪ ਵੱਲ ਹੈ। ਗੇਮਿੰਗ ਐਪ ‘ਚ ਪੈਰੇਟਿੰਗ ਐਪ ਨੂੰ ਇੰਸਟਾਲ ਕੀਤਾ ਗਿਆ ਹੈ। ਇਸ ਤੋਂ ਬਾਅਦ ਕਾਸਮੈਟਿਕ ਤੇ ਬਿਊਟੀ ਐਪਸ ਦਾ ਇਸਤੇਮਾਲ ਕੀਤਾ ਜਾਂਦਾ ਹੈ।