ਨਵੀਂ ਦਿੱਲੀ: ਸ਼ਾਓਮੀ ਦਾ ਨਵਾਂ ਬਜਟ ਸਮਾਰਟਫ਼ੋਨ ਰੈੱਡਮੀ ਨੋਟ 5 ਛੇਤੀ ਹੀ ਲਾਂਚ ਹੋਣ ਵਾਲਾ ਹੈ। ਹਾਲ ਹੀ 'ਚ ਇਸ ਸਮਾਰਟਫੋਨ ਨੂੰ JD.com 'ਤੇ ਅਪਲੋਡ ਕੀਤਾ ਗਿਆ। ਇਸ 'ਤੇ ਇਸ ਫੋਨ ਬਾਰੇ ਸਭ ਕੁਝ ਦੱਸਿਆ ਗਿਆ ਹੈ। ਇਸ ਦੀ ਕੀਮਤ ਵੀ ਸਾਹਮਣੇ ਆ ਗਈ ਹੈ। ਹਾਲਾਂਕਿ ਕੰਪਨੀ ਨੇ ਇਸ ਦਾ ਐਲਾਨ ਫਿਲਹਾਲ ਨਹੀਂ ਕੀਤਾ ਹੈ।

ਇਸ ਲਿਸਟਿੰਗ ਦੀ ਗੱਲ ਕਰੀਏ ਤਾਂ ਰੇਡਮੀ ਨੋਟ 5 'ਚ 5.9 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 2160x1080 ਪਿਕਸਲ ਹੋਵੇਗੀ। ਇਸ ਦਾ ਅਨੁਪਾਤ ਵੀ 18:9 ਹੋਵੇਗਾ। ਇਸ ਤੋਂ ਪਤਾ ਲਗਦਾ ਹੈ ਕਿ ਇਹ ਫ਼ੋਨ ਐੱਜ-ਟੂ-ਐੱਜ ਡਿਸਪਲੇਅ ਨਾਲ ਆਵੇਗਾ। ਇਸ ਫ਼ੋਨ 'ਚ ਕਵਾਲਕੌਮ ਸਨੈਪਡ੍ਰੈਗਨ 625 ਪ੍ਰੋਸੈੱਸਰ ਦਿੱਤਾ ਗਿਆ ਹੈ ਜੋ 3 ਜੀ.ਬੀ. ਅਤੇ 4 ਜੀ.ਬੀ. ਰੈਮ ਦੇ ਨਾਲ ਹੋਵੇਗਾ। ਇਸ 'ਚ 32 ਜੀ.ਬੀ. ਅਤੇ 64 ਜੀ.ਬੀ. ਦੇ ਦੋ ਮਾਡਲ ਲਾਂਚ ਕੀਤੇ ਜਾਣਗੇ।

ਇਸ ਲੀਕ ਹੋਈ ਜਾਣਕਾਰੀ ਦੀ ਮੰਨੀਏ ਤਾਂ ਰੈੱਡਮੀ 5 ਨੋਟ 'ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਹ ਐਂਡ੍ਰੌਇਡ ਨੋਗਟ 7.1 ਦੇ ਨਾਲ ਆਵੇਗਾ ਜੋ MIUI 9 'ਤੇ ਆਧਾਰਤ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ 'ਚ 4000 ਐਮ.ਏ.ਐੱਚ. ਦੀ ਬੈਟਰੀ ਹੋਵੇਗੀ।

ਲੀਕ ਰਿਪੋਰਟ ਮੁਤਾਬਕ ਇਸ ਦੀ ਕੀਮਤ 12000 ਯੂਆਨ ਮਤਲਬ 12,000 ਰੁਪਏ ਹੋ ਸਕਦੀ ਹੈ।