ਨਵੀਂ ਦਿੱਲੀ: ਟੈਕ ਜਾਇੰਟ ਇਸ ਸਾਲ ਸਤੰਬਰ ‘ਚ ਆਪਣਾ ਨਵਾਂ iPhone ਲੌਂਚ ਕਰਨ ਜਾ ਰਿਹਾ ਹੈ। ਲੌਂਚ ਤੋਂ ਪਹਿਲਾਂ ਇਸ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਮੁਤਾਬਕ ਐਪਲ ਇਸ ਸਾਲ ਆਪਣੇ ਤਿੰਨ ਫੋਨ ਲੌਂਚ ਕਰੇਗਾ। ਰਿਪੋਰਟਾਂ ਮੁਤਾਬਕ ਇਹ ਤਿੰਨੇ ਮਾਡਲ ਪਿਛਲੇ ਸਾਲ ਰਿਲੀਜ਼ ਹੋਏ iPhone XS, XS Max ਤੇ XR ਦਾ ਅਪਗ੍ਰੇਡ ਹੋ ਸਕਦੇ ਹਨ। ਨਵੇਂ iPhone ਨੂੰ ਲੈ ਕੇ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ‘ਚ ਕੁਝ ਦੀ ਪੁਸ਼ਟੀ ਖੁਦ ਐਪਲ ਵੀ ਕਰ ਚੁੱਕਿਆ ਹੈ।

ਰਿਪੋਰਟਾਂ ਮੁਤਾਬਕ ਨਵੇਂ ਆਈਫੋਨ ‘ਚ ਨਵੇਂ ਚਿਪਸੈੱਟ ਨਾਲ, ਕੈਮਰੇ ‘ਚ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਐਪਲ ਇਸ ਸਾਲ ਆਪਣਾ ਏ13 ਚਿਪਸੈੱਟ ਲੌਂਚ ਕਰਨ ਜਾ ਰਿਹਾ ਹੈ। ਇੱਕ ਹੋਰ ਜਾਣਕਾਰੀ ਮੁਤਾਬਕ ਐਪਲ ਹੁਣ ਵੀ ਆਪਣੇ ਆਈਫੋਨ ‘ਚ ਯੂਐਸਬੀ ਟਾਈਪ ਸੀ ਪੋਰਟ ਨਹੀਂ ਦੇਵੇਗਾ।



ਐਪਲ ਆਪਣੇ ਨਵੇਂ ਫੋਨ ‘ਚ ਇਸ ਸਾਲ ਟ੍ਰਿਪਲ ਕੈਮਰਾ ਸੈੱਟਅਪ ਦੇ ਸਕਦਾ ਹੈ। ਐਪਲ ਨੇ ਪਹਿਲਾਂ iPhone X, XS ਤੇ XS Max ‘ਚ ਡਿਊਲ ਕੈਮਰਾ ਸੈੱਟਅੱਪ ਦਿੱਤਾ ਹੈ। ਹੁਣ ਕੈਮਰੇ ‘ਚ ਬਦਲਾਅ ਕਰਦੇ ਹੋਏ ਵਾਈਡ ਐਂਗਲ ਲੈਨਜ਼ ਵੀ ਦਿੱਤਾ ਜਾਵੇਗਾ। ਯੂਜ਼ਰਸ ਨੂੰ ਪਹਿਲੀ ਵਾਰ ਐਪਲ ਦੇ ਰਿਅਰ ਕੈਮਰਾ ਸੈੱਟਅਪ ‘ਚ ਤਿੰਨ ਲੈਨਜ਼ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਐਪਲ 120fpx ਦੇ ਨਾਲ ਸਲੋ ਮੋਸ਼ਨ ਦਾ ਆਪਸ਼ਨ ਵੀ ਮਿਲ ਸਕਦਾ ਹੈ।