ਨਵੀਂ ਦਿੱਲੀ: ਗੈਜੇਟਸ ਦੀ ਸਭ ਤੋਂ ਵੱਡੀ ਕੰਪਨੀ ਮੰਨੀ ਜਾਣ ਵਾਲੀ ਕੰਪਨੀ ਐਪਲ ਨੇ iPhone 12 ਦੀ ਲਾਂਚਿੰਗ ਇਵੈਂਟ ਦੀ ਤਰੀਖ ਦਾ ਐਲ਼ਾਨ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਈਵੈਂਟ 15 ਸਤੰਬਰ ਨੂੰ ਕੈਲੀਫੋਰਨੀਆ ਸਥਿਤ ਐਪਲ ਪਾਰਕ 'ਚ ਹੋਏਗਾ। ਕੰਪਨੀ ਨੇ ਇਵੈਂਟ ਨਾਲ ਜੁੜੀ ਜਾਣਕਾਰੀ ਸ਼ੇਅਰ ਕੀਤੀ ਹੈ। ਇਹ ਇਵੈਂਟ 15 ਸਤੰਬਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 10 ਵਜੇ (ਭਾਰਤ ਵਿੱਚ ਰਾਤ 10.30) ਸ਼ੁਰੂ ਕੀਤਾ ਜਾਵੇਗਾ।
ਦੱਸ ਦਈਏ ਕਿ ਇਹ ਇਵੈਂਟ ਹਰ ਸਾਲ ਦੀ ਤਰ੍ਹਾਂ ਐਪਲ ਹੈੱਡਕੁਆਰਟਰ ਦੇ ਸਟੀਵ ਜੌਬਸ ਇਏਟਰ ਵਿਖੇ ਕੀਤਾ ਜਾਵੇਗਾ ਪਰ ਇਸ ਵਾਰ ਕੋਰੋਨਾਵਾਇਰਸ ਨੂੰ ਵੇਖਦੇ ਹੋਏ ਇਹ ਇਵੈਂਟ ਵਰਚੁਅਲ ਹੋਵੇਗਾ। ਆਓ ਜਾਣਦੇ ਹਾਂ ਕਿ ਇਸ ਇਵੈਂਟ ਵਿੱਚ ਐਪਲ ਕਿਹੜੇ ਗੈਜੇਟਸ ਲਾਂਚ ਕਰ ਸਕਦਾ ਹੈ।
Apple Watch Series 6 ਵੀ ਲਾਂਚ ਕੀਤੀ ਜਾਏਗੀ
ਐਪਲ ਆਪਣੇ ਇਵੈਂਟ ਦੀ ਨਵੀਂ ਵਾਚ ਸੀਰੀਜ਼ 6 ਲਾਂਚ ਕਰੇਗਾ। ਇਸ ਨੂੰ SpO2 ਟ੍ਰੈਕਿੰਗ ਨਾਲ ਲਾਂਚ ਕੀਤਾ ਜਾ ਸਕਦਾ ਹੈ। ਵਾਚ ਓਐਸ 7 ਵਿੱਚ Sleep ਟ੍ਰੈਕਿੰਗ ਵਰਗੇ ਫੀਚਰਸ ਵੀ ਮਿਲ ਸਕਦੇ ਹਨ। ਸੀਰੀਜ਼ 6 ਅਪਗ੍ਰੇਡ ਪ੍ਰੋਸੈਸਰ ਤੇ ਬਿਹਤਰ ਬੈਟਰੀ ਲਾਈਫ ਨਾਲ ਲੈਸ ਹੋਵੇਗੀ। ਇਵੈਂਟ 'ਚ ਆਈਪੈਡ ਏਅਰ, ਹੋਮ ਪੋਡ ਤੇ ਐਪਲ ਟੀਵੀ ਸਟ੍ਰੀਮਿੰਗ ਬਾਕਸ ਵੀ ਲਾਂਚ ਕੀਤੇ ਜਾ ਸਕਦੇ ਹਨ।
Apple Watch SE
ਇਸ ਸਾਲ ਇ੍ਰਕ ਐਂਟੀ-ਲੈਵਲ ਦੀ ਐਪਲ ਵਾਚ ਦੀ ਵੀ ਉਮੀਦ ਹੈ। ਇਹ ਵਾਚ ਸੀਰੀਜ਼ 6 ਵਰਗਾ ਹੈ ਹੋਏਗੀ ਪਰ ਇਸ ਦੀ ਬਿਲਡ ਕੁਆਲਟੀ ਥੋੜ੍ਹੀ ਵੱਖਰੀ ਹੋਵੇਗੀ।
iPad Air 4
ਐਪਲ ਇਸ ਇਵੈਂਟ 'ਚ iPad Air 4 ਵੀ ਲਾਂਚ ਕਰ ਸਕਦੇ ਹਨ। ਇਸ ਦਾ ਡਿਜ਼ਾਈਨ ਆਈਪੈਡ ਪ੍ਰੋ ਨਾਲ ਮਿਲਦਾ ਜੁਲਦਾ ਹੈ। ਯੂਜ਼ਰਸ ਨੂੰ ਇਸ ਦਾ ਵਾ ਕਾਫੀ ਕ੍ਰੇਜ਼ ਹੈ। ਹਾਲਾਂਕਿ, ਇਸਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ।
ਆਈਫੋਨ 12 ਦੇ ਇਹ ਮਾਡਲ ਹੋ ਸਕਦੇ ਹਨ ਲਾਂਚ
ਸੰਭਾਵਨਾ ਹੈ ਕਿ ਕੰਪਨੀ ਇਸ ਇਵੈਂਟ ਵਿਚ ਆਈਫੋਨ 12 ਸੀਰੀਜ਼ ਵੀ ਲਾਂਚ ਕਰ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਸ ਵਿਚ 4 ਮਾਡਲ ਲਾਂਚ ਕੀਤੇ ਜਾਣਗੇ। ਆਈਫੋਨ 12 ਦੀ ਵਿਕਰੀ ਅਕਤੂਬਰ ਤੋਂ ਸ਼ੁਰੂ ਹੋਵੇਗੀ। ਕੰਪਨੀ ਨੇ ਇਸ ਬਾਰੇ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਸੀ।
Apple AirTags
ਐਪਲ ਇਸ ਇਵੈਂਟ 'ਤੇ ਆਈਟਮ ਟ੍ਰੈਕਰ AirTags ਵੀ ਲਾਂਚ ਕਰ ਸਕਦੇ ਹੈ। ਇਹ ਗੈਜੇਟ ਲੰਬੇ ਸਮੇਂ ਤੋਂ ਚਰਚਾ ਵਿੱਚ ਰਿਹਾ ਹੈ। ਏਅਰਟੈਗਸ ਛੋਟੇ ਟ੍ਰੈਕਿੰਗ ਟਾਇਲਾਂ ਹਨ ਜੋ ਬਲੂਟੁੱਥ ਕਨੈਕਟੀਵਿਟੀ ਦੇ ਨਾਲ ਆਉਂਦੇ ਹਨ। ਇਹ ਡਿਵਾਈਸ ਗੁੰਮ ਗਏ ਬਿਜਲੀ ਉਤਪਾਦਾਂ ਨੂੰ ਲੱਭਣ ਵਿੱਚ ਮਦਦ ਕਰੇਗੀ।
Apple AirPods
ਕੰਪਨੀ ਇਸ ਸਪੈਸ਼ਲ ਇਵੈਂਟ 'ਚ AirPods ਵੀ ਲਾਂਚ ਕਰ ਸਕਦੀ ਹੈ। ਅਜਿਹੀਆਂ ਅਟਕਲਾਂ ਹਨ ਕਿ ਐਪਲ ਏਅਰਪੌਡਜ਼ ਦਾ ਸਸਤਾ ਵਰਜਨ ਲਾਂਚ ਕਰ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
iPhone 12, Apple Watch Series 6, iPad Air 4 D ਤੇ Apple AirTags ਨਾਲ ਇਹ ਗੈਜੇਟਸ ਹੋ ਸਕਦੇ ਲਾਂਚ
ਏਬੀਪੀ ਸਾਂਝਾ
Updated at:
09 Sep 2020 04:09 PM (IST)
ਐਪਲ ਕੰਪਨੀ 15 ਸਤੰਬਰ ਨੂੰ ਇਵੈਂਟ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਇਵੈਂਟ 'ਚ ਆਈਫੋਨ 12, ਐਪਲ ਵਾਚ ਸੀਰੀਜ਼ 6, ਆਈਪੈਡ ਏਅਰ, ਹੋਮ ਪੋਡ ਤੇ ਐਪਲ ਟੀਵੀ ਸਟ੍ਰੀਮਿੰਗ ਬਾਕਸ ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ।
- - - - - - - - - Advertisement - - - - - - - - -