ਨਵੀਂ ਦਿੱਲੀ: ਟੈਕ ਕੰਪਨੀ apple ਨੇ ਇਸ ਸਾਲ ਆਪਣੀ iPhone 12 ਸੀਰੀਜ਼ ਲਾਂਚ ਕੀਤੀ ਹੈ। ਇਸ ਸੀਰੀਜ਼ ‘ਚ ਕੰਪਨੀ ਨੇ iPhone 12 mini ਵੀ ਲਾਂਚ ਕੀਤਾ ਹੈ। ਉਧਰ ਕਈ ਯੂਜ਼ਰਸ ਨੂੰ ਇਨ੍ਹਾਂ ਫੋਨਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਜਿੱਥੇ ਇਸ ਦੇ ਕਿਨਾਰਿਆਂ ਬਾਰੇ ਸ਼ਿਕਾਇਤ ਸੀ, ਹੁਣ ਆਈਫੋਨ 12 ਮਿਨੀ ਵਿੱਚ ਵੀ ਸਮੱਸਿਆ ਆ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਸ ਫੋਨ ਦੀ ਲੌਕ ਸਕ੍ਰੀਨ ਕਾਰਨ ਬਹੁਤ ਸਾਰੇ ਯੂਜ਼ਰਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਸ ਸ਼ਿਕਾਇਤ ਕਰ ਰਹੇ ਹਨ ਕਿ ਫੋਨ ਦੀ ਲੌਕ ਸਕ੍ਰੀਨ ਸਵਾਈਪ ਕਰਨ ਜਾਂ ਕੈਮਰਾ ਖੋਲ੍ਹਣ ਨਾਲ ਵੀ ਨੂੰ ਇਸ ਦਾ ਲੌਕ ਨਹੀਂ ਖੋਲ੍ਹ ਰਿਹਾ। ਬਹੁਤ ਸਾਰੇ ਉਪਭੋਗਤਾਵਾਂ ਦਾ ਟੱਚ ਵੀ ਕੰਮ ਨਹੀਂ ਕਰ ਰਿਹਾ।
ਯੂਜ਼ਰਸ ਸੋਸ਼ਲ ਮੀਡੀਆ 'ਤੇ ਇਸ ਬਾਰੇ ਸ਼ਿਕਾਇਤ ਕਰ ਰਹੇ ਹਨ। ਉਧਰ ਬਹੁਤੇ ਯੂਜ਼ਰਸ ਨੇ ਕਿਹਾ ਹੈ ਕਿ ਸਕ੍ਰੀਨ ਪ੍ਰੋਟੈਕਟਰ ਤੇ ਕੇਸ ਨੂੰ ਹਟਾਉਣ ਤੋਂ ਬਾਅਦ ਲੌਕ ਸਕ੍ਰੀਨ ਤੋਂ ਡਿਵਾਈਸ ਨੂੰ ਅਨਲੌਕ ਕਰਨ ਦੀ ਸਮੱਸਿਆ ਨੂੰ ਠੀਕ ਕੀਤਾ ਗਿਆ ਹੈ।
ਹਾਲਾਂਕਿ, ਮੋਬਾਈਲ ਕੇਸ ਨੂੰ ਹਟਾ ਕੇ ਇਹ ਸਮੱਸਿਆ ਦੂਰ ਨਹੀਂ ਹੋ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਕ੍ਰੀਨ ਪ੍ਰੋਟੈਕਟਰ ਕਰਕੇ ਹੋ ਰਿਹਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਐਪਲ ਵਲੋਂ ਇਸ ਬਾਰੇ ਅਜੇ ਤਕ ਕੋਈ ਟਿਪਣੀ ਨਹੀਂ ਆਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਨਵੇਂ ਆਈਫੋਨਾਂ 'ਚ ਆਈ ਵੱਡੀ ਸਮੱਸਿਆ, ਗਾਹਕ ਹੋ ਰਹੇ ਪ੍ਰੇਸ਼ਾਨ
ਏਬੀਪੀ ਸਾਂਝਾ
Updated at:
17 Nov 2020 01:05 PM (IST)
ਯੂਜ਼ਰਸ ਸ਼ਿਕਾਇਤ ਕਰ ਰਹੇ ਹਨ ਕਿ ਫੋਨ ਦੀ ਲੌਕ ਸਕ੍ਰੀਨ ਸਵਾਈਪ ਕਰਨ ਜਾਂ ਕੈਮਰਾ ਖੋਲ੍ਹਣ ਨਾਲ ਵੀ ਨੂੰ ਇਸ ਦਾ ਲੌਕ ਨਹੀਂ ਖੋਲ੍ਹ ਰਿਹਾ। ਬਹੁਤ ਸਾਰੇ ਉਪਭੋਗਤਾਵਾਂ ਦਾ ਟੱਚ ਵੀ ਕੰਮ ਨਹੀਂ ਕਰ ਰਿਹਾ।
- - - - - - - - - Advertisement - - - - - - - - -