Apple ਦਾ ਇਸ ਸਾਲ ਦਾ ਲੌਂਚ ਈਵੈਂਟ ਮੁਕੰਮਲ ਹੋ ਗਿਆ ਹੈ। Apple Iphone ਦੀਵਾਨਿਆਂ ਨੂੰ ਇਸ ਈਵੈਂਟ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਇਸ ਵਰਚੂਅਲ ਈਵੈਂਟ ਦਾ ਟਾਇਟਲ "California Streaming" ਰੱਖਿਆ ਗਿਆ ਹੈ। ਹੁਣ ਤਕ ਇਸ ਈਵੈਂਟ 'ਚ ਕੰਪਨੀ ਨੇ iPhone ਸੀਰੀਜ਼ ਦੇ ਚਾਰ ਮਾਡਲ ਲੌਂਚ ਕੀਤੇ ਹਨ। ਇਨ੍ਹਾਂ 'ਚ iPhone 13 Pro, iPhone 13 Pro Max, iPhone 13 Mini, iPhone 13 Mini ਸ਼ਾਮਲ ਹੈ।
iPhone 13 Pro ਦੀ ਕੀਮਤ 1099 ਡਾਲਰ ਤੋਂ ਸ਼ੁਰੂ ਹੈ। ਉੱਥੇ ਹੀ ਕੰਪਨੀ ਨੇ ਦੱਸਿਆ ਕਿ ਇਸ ਦੀ ਵਿਕਰੀ 24 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਕੰਪਨੀ ਦੇ ਮੁਤਾਬਕ ਪਿਛਲੀ ਜੇਨਰੇਸ਼ਨ ਦੇ ਮੁਕਾਬਲੇ ਇਨ੍ਹਾਂ ਚਾਰ ਨਵੇਂ ਮਾਡਲਸ 'ਚ ਜ਼ਿਆਦਾ ਬੈਟਰੀ ਬੈਕਅਪ ਮਿਲੇਗਾ। ਕੰਪਨੀ ਨੇ ਦੱਸਿਆ ਕਿ iPhone 13 Pro ਨੂੰ ਫੁੱਲ ਚਾਰਜ ਕਰਕੇ ਇਕ ਦਿਨ ਚਲਾਇਆ ਜਾ ਸਕਦਾ ਹੈ।
iPhone 13 Pro ਦੀ ਖਾਸੀਅਤ
ਕੰਪਨੀ ਨੇ ਦੱਸਿਆ ਕਿ iPhone 13 Pro ਦੇ ਇਸਤੇਮਾਲ ਨਾਲ ਪ੍ਰੋ ਗ੍ਰੇਡ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ iPhone 13 ਨਾਲ ਮੈਕਰੋ ਫੋਟੋਗ੍ਰਾਫੀ ਵੀ ਕੀਤੀ ਜਾ ਸਕਦੀ ਹੈ। ਇਸ 'ਚ ਤਿੰਨ ਕੈਮਰੇ ਹਨ ਜਿੰਨ੍ਹਾਂ 'ਚ ਇਕ ਮੈਕਰੋ, ਅਲਟ੍ਰਾ ਵਾਈਡ ਤੇ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਕੰਪਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਾਕੀ ਇਫੈਕਟ ਸੌਫਟਵੇਅਰ ਜ਼ਰੀਏ ਕ੍ਰੀਏਟ ਕੀਤੇ ਜਾ ਸਕਣਗੇ।
ਗੇਮਿੰਗ 'ਤੇ ਰਹੇਗਾ ਖ਼ਾਸ ਫੋਕਸ
ਕੰਪਨੀ ਨੇ ਇਸ ਵਾਰ ਗੇਮਿੰਗ 'ਤੇ ਵੀ ਖਾਸ ਫ਼ੋਕਸ ਕੀਤਾ ਹੈ। ਡਿਸਪਲੇਅ ਤੋਂ ਲੈਕੇ ਪ੍ਰੋਸੈਸਰ ਤਕ 'ਚ ਕੰਪਨੀ ਨੇ ਕਾਫੀ ਬਦਲਾਅ ਕੀਤੇ ਹਨ। iPhone 13 Pro 'ਚ ਵੀ ਮੋਸ਼ਨ ਡਿਸਪਲੇਅ ਦਿੱਤਾ ਗਿਆ ਹੈ। ਇਸ 'ਚ 120Hz ਰੀਫਰੈਸ਼ ਰੇਟ ਦਿੱਤਾ ਗਿਆ ਹੈ। ਕੰਪਨੀ ਦੇ ਮੁਤਾਬਕ iPhone 13 Pro 'ਚ ਕਿਸੇ ਵੀ ਸਮਾਰਟਫੋਨ ਤੋਂ ਜ਼ਿਆਦਾ ਫਾਸਟ ਗ੍ਰਾਫਿਕਸ ਦਿੱਤੇ ਗਏ ਹਨ। ਇਸ ਦੇ ਨਾਲ ਹੀ iPhone 13 'ਚ ਤਿੰਨ ਰੀਅਰ ਕੈਮਰੇ ਵੀ ਦਿੱਤੇ ਗਏ ਹਨ। ਕੰਪਨੀ ਨੇ ਇਸ ਨੂੰ ਹੁਣ ਤਕ ਦਾ ਬੈਸਟ ਆਈਫੋਨ ਦੱਸਿਆ ਹੈ।
ਕੈਮਰਾ
ਇਸ ਵਾਰ ਕੈਮਰੇ ਨੂੰ ਲੈਕੇ ਕੁਝ ਨਵਾਂ ਕੀਤਾ ਹੈ ਜੋ ਪਹਿਲਾਂ ਦੇ ਮਾਡਲਸ 'ਚ ਨਹੀਂ ਦੇਖਣ ਨੂੰ ਮਿਲੇਗਾ। ਇਸ ਵਾਰ ਕੈਮਰੇ 'ਚ ਸਿਨੇਮੈਟਿਕ ਮੋਡ ਦਿੱਤਾ ਗਿਆ ਹੈ। ਵੀਡੀਓ ਦੌਰਾਨ ਸਬਜੈਕਟ ਦਾ ਫੋਕਸ ਬਦਲਿਆ ਜਾ ਸਕਦਾ ਹੈ ਤੇ ਨਾਲ ਹੀ ਡਾਲਬੀ ਵਿਜ਼ਨ 'ਚ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ।