ਨਵੀਂ ਦਿੱਲੀ: iPhone 13 ਸੀਰੀਜ਼ ਦੇ ਇਸ ਵਰ੍ਹੇ ਸਤੰਬਰ ’ਚ ਲਾਂਚ ਹੋਣ ਦੀ ਸੰਭਾਵਨਾ ਹੈ ਤੇ ਇਸ ਦੇ ਵਧੀ ਹੋਈ ਰੇਂਜ ਤੇ 6GHz ਬੈਂਡ ਲਈ Wi-Fi-8E ਸਪੋਰਟ ਨਾਲ ਆਉਣ ਦੇ ਵੀ ਆਸਾਰ ਹਨ। ਇਹ ਖ਼ੁਲਾਸਾ ਇੱਕ ਨਵੀਂ ਰਿਪੋਰਟ ’ਚ ਕੀਤਾ ਗਿਆ ਹੈ। ਤਾਜ਼ਾ ਐਪਲ ਸਮਾਰਟਫ਼ੋਨ ਵਿੱਚ ਅਪਗ੍ਰੇਡ ਕੀਤੇ ਕੈਮਰੇ, ਖ਼ਾਸ ਕਰ ਕੇ ਵਾਈਡ ਐਂਗਲ ਦੇ ਲੈਨਜ਼ ਤੇ ਵਧੇਰੇ ਵਿਸਤਾਰਿਤ mmWave ਸਪੋਰਟ ਵੀ ਮਿਲੇਗੀ।


ਉਦਯੋਗ ਦੇ ਜਾਣਕਾਰ ਸੂਤਰਾਂ ਨੇ ਦੱਸਿਆ ਕਿ ਐਪਲ ਹੁਣ ਇਸੇ ਵਰ੍ਹੇ ਆਪਣੇ ਨਵੇਂ iPhones ਵਿੱਚ Wi-Fi 6E ਟੈਕਨੋਲੋਜੀ ਲਿਆਵੇਗਾ ਅਤੇ ਇਸ ਟੈਕਨੋਲੋਜੀ ਦੇ ਸਾਲ 2022 ’iOS ਤੇ ਐਂਡ੍ਰਾੱਇਡ ਸਮਾਰਟਫ਼ੋਨਾਂ ਵਿੱਚ ਇੱਕ ਮਿਆਰੀ ਖ਼ਾਸੀਅਤ ਬਣ ਜਾਣ ਦੀ ਸੰਭਾਵਨਾ ਹੈ।


ਇਸ ਨਾਲ ਤਾਇਵਾਨ ਦੀਆਂ GaAs IC ਫ਼ਾਊਂਡੀਜ਼ Win Semiconductors, Advanced Wireless Semiconductor Company (AWSC), ਅਤੇ GaAs epi-wafer supplier Visual Photonics Epitaxy Company (VPEC) ਨੂੰ ਚੋਖੇ ਲਾਭ ਹੋਣਗੇ।


ਐਪਲ ਨੇ iPhone 11 ਵਿੱਚ ਪਹਿਲੀ ਵਾਰ Wi-Fi 6 ਲਿਆਂਦੀ ਸੀ, ਜਿਸ ਨਾਲ ਪਿਛਲੇ Wi-Fi 5 ਪ੍ਰੋਟੋਕੋਲ, Wi-Fi 6E ਵਿੱਚ ਰਫ਼ਤਾਰ ਤੇ ਸੁਰੱਖਿਆ ਵਿੱਚ ਕਾਫ਼ੀ ਸੁਧਾਰ ਹੋਇਆ ਸੀ ਪਰ ਹੁਣ ਇਸ ਵਰ੍ਹੇ ਆਉਣ ਵਾਲੇ ਫ਼ੋਨ ਵਿੱਚ ਥੋੜ੍ਹਾ ਅਪਗ੍ਰੇਡ ਹੋਵੇਗਾ ਤੇ ਜਿਸ ਨਾਲ ਬੈਂਡਵਿਡਥ ਵਧੇਗੀ।


ਇਸ ਰਿਪੋਰਟ ’ਚ ਇਹ ਵੀ ਆਖਿਆ ਗਿਆ ਹੈ ਕਿ ਉਪਰੋਕਤ ਕੰਪਨੀਆਂ ਦੀ ਆਮਦਨ ਵਿੱਚ ਤੀਜੀ ਤਿਮਾਹੀ ਦੌਰਾਨ ਚੋਖਾ ਵਾਧਾ ਵੇਖਣ ਨੂੰ ਮਿਲੇਗਾ ਕਿਉਂ VCSEL ਚਿੱਪਸ ਦੀ ਮੰਗ ਬਹੁਤ ਜ਼ਿਆਦਾ ਹੈ। ਦਰਅਸਲ, iPhones ਆਮ ਮਾੱਡਲਾਂ ਵਿੱਚ 3ਡੀ ਫ਼ੇਸ ਆਈਡੀ ਸੈਂਸਰਜ਼ ਤੇ ਪ੍ਰੋ ਸੀਰੀਜ਼ ਲਈ ToF LiDAR ਸਕੈਨਰ ਅਪਨਾਉਣਾ ਜਾਰੀ ਰੱਖਣਗੇ।


ਬਲੂਮਬਰਗ ਦੀ ਹਾਲੀਆ ਰਿਪੋਰਟ ਮੁਤਾਬਕ ਐਪਲ ਨੇ ਸਪਲਾਇਰਜ਼ ਨੂੰ ਇਸ ਵਰ੍ਹੇ ਅਗਲੀ ਪੀੜ੍ਹੀ ਦੇ 9 ਕਰੋੜ iPhone ਹੈਂਡਸੈੱਟਸ ਤਿਆਰ ਕਰਨ ਲਈ ਕਿਹਾ ਹੈ; ਜੋ ਸਾਲ 2020 ਦੀਆਂ ਇਸ ਦੀਆਂ ਖੇਪਾਂ ਨਾਲੋਂ ਕਾਫ਼ੀ ਜ਼ਿਆਦਾ ਹਨ। ਐਪਲ ਵੱਲੋਂ ਸਾਰੇ ਮੌਜੂਦਾ ਮਾਡਲਾਂ ਵਿੱਚ ਅਪਡੇਟਸ ਕਰਨ ਦੀ ਯੋਜਨਾ ਵੀ ਉਲੀਕੀ ਜਾ ਰਹੀ ਹੈ ਤੇ ਨਵੇਂ ਵਰਜ਼ਨਸ ਵਿੱਚ LTPO ਡਿਸਪਲੇਅ ਵੀ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ: Old Coins Online Sale: ਤੁਹਾਡੇ ਸੰਦੂਕ 'ਚ ਵੀ ਪਏ ਪੁਰਾਣੇ ਸਿੱਕੇ ਤੇ ਨੋਟ, ਘਰ ਬੈਠੇ ਇੰਝ ਬਣੋ ਅਮੀਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904