ਨਵੀਂ ਦਿੱਲੀ: ਵਿਕਰੀ ਦੇ ਮਾਮਲੇ ਵਿੱਚ iPhone 8 ਨੇ ਸੈਮਸੰਗ ਗੈਲੇਕਸੀ S9+ ਤੇ iPhone X ਨੂੰ ਵੀ ਪਿੱਛੇ ਛੱਡ ਦਿੱਤਾ ਹੈ। iPhone 8 ਮਈ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਫੋਨ ਬਣ ਗਿਆ ਹੈ। ਮਾਰਕਿਟ ਰਿਸਰਚ ਫਰਮ ਕਾਊਂਟਰਪੁਆਇੰਟ ਦੀ ਰਿਪੋਰਟ ਮੁਤਾਬਕ ਅਜਿਹਾ iPhone ਦੀ ਫੀਫਾ ਵਰਲਡ ਕੱਪ ਦੀ ਮੁਹਿੰਮ ਦੀ ਵਜ੍ਹਾ ਕਰਕੇ ਸੰਭਵ ਹੋਇਆ ਹੈ।

ਵਰਲਡ ਕੱਪ ਦੌਰਾਨ ਕੰਪਨੀ ਨੇ ‘ਹਾਓ ਟੂ ਸ਼ੂਟ ਆਨ iPhone’ ਨਾਂ ਦੀ ਮੁਹਿੰਮ ਚਲਾਈ ਸੀ ਜੋ ਕਾਫੀ ਹਿੱਟ ਰਹੀ। ਇਸ ਮੁਹਿੰਮ ਦੀ ਵਜ੍ਹਾ ਨਾਲ ਸਾਰੇ ਯੂਰਪ ਸਣੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ iPhone 8 ਦੀ ਵਿਕਰੀ ਕਾਫੀ ਵਧੀ ਸੀ।

ਦੁਨੀਆ ਭਰ ਦੇ ਟਾਪ 10 ਗਲੋਬਲ ਸਮਾਰਟਫੋਨ ਦੀ ਸੇਲ ਵਿੱਚ ਟਾਪ 6 ਕੰਪਨੀਆਂ ਨੇ ਆਪਣੀ ਮਾਰਕਿਟ ਸੇਲ ਵਿੱਚ 2 ਫ਼ੀਸਦੀ ਦੀ ਵਾਧਾ ਹਾਸਲ ਕੀਤਾ ਹੈ। ਇਸ ਵਿੱਚ iPhone 8 ਤੇ ਗੈਲੇਕਸੀ ਐਸ 9 ਪਲੱਸ ਨੇ 2.4 ਫੀਸਦੀ ਦਾ ਵਾਧਾ ਹਾਸਲ ਕੀਤਾ। iPhone 8 ਪਲੱਸ ਨੇ ਗਲੋਬਲ ਸੇਲ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਸੈਮਸੰਗ ਗੈਲੇਕਸੀ ਐਸ 9 ਛੇਵੇਂ ਸਥਾਨ ’ਤੇ ਕਾਬਜ਼ ਹੈ। ਸ਼ਿਓਮੀ ਰੈੱਡਮੀ 5A ਨੂੰ ਚੌਥਾ ਸਥਾਨ ਮਿਲਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ iPhone ਦੀ ਅਗਲੀ ਸੀਰੀਜ਼ ਵਿੱਚ ਡੂਅਲ ਸਿੰਮ ਕਾਰਡ ਦੇ ਨਾਲ-ਨਾਲ ਐਂਡਰਾਇਡ ਫੋਨ ਵਰਗਾ ਚਾਰਜਿੰਗ ਜੈੱਕ ਦਿੱਤਾ ਜਾ ਸਕਦਾ ਹੈ।

ਐਪਲ iPhone ਦੀ ਅਗਲੀ ਸੀਰੀਜ਼ ਵਿੱਚ ਤਿੰਨ ਸਮਾਰਟਫੋਨ  iPhone X Plus, iPhone 9, iPhone X SE ਨੂੰ ਸਤੰਬਰ ਵਿੱਚ ਲਾਂਚ ਕਰ ਸਕਦਾ ਹੈ। iPhone 9 ਵਿੱਚ ਡੂਅਲ ਸਿੰਮ ਕਾਰਡ ਨਾਲ ਐਂਡਰਾਇਡ ਵਰਗੇ ਚਾਰਜਿੰਗ ਜੈੱਕ ਦਿੱਤੇ ਜਾ ਸਕਦੇ ਹਨ।