ਨਵੀਂ ਦਿੱਲੀ: ਐਪਲ ਦੇ ਆਉਣ ਵਾਲੇ ਆਈਫੋਨ 8 ਬਾਰੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਇਸ ਵਿੱਚ ਫਰੈਂਚ ਵੈੱਬਸਾਈਟ mac4ever ਮੁਤਾਬਕ ਕਰੀਬ ਦੋ ਹਫ਼ਤੇ ਬਾਅਦ ਯਾਨੀ 12 ਸਤੰਬਰ ਨੂੰ ਆਈਫੋਨ 8 ਲਾਂਚ ਹੋਵੇਗਾ। ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ 22 ਸਤੰਬਰ ਤੋਂ ਫੋਨ ਸੇਲ ਲਈ ਉਪਲੱਬਧ ਹੋ ਜਾਵੇਗਾ। ਹਾਲਾਂਕਿ, ਇਸ ਗੱਲ ਵਿੱਚ ਕਿੰਨੀ ਸੱਚਾਈ ਹੈ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਆਈਫੋਨ 8 ਕੰਪਨੀ ਦਾ ਸਭ ਤੋਂ ਆਧੁਨਿਕ ਆਈਫੋਨ ਹੋਵੇਗਾ ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਨਾਲ ਹੀ ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਆਈਫੋਨ ਹੋਵੇਗਾ। ਇਸ ਦੀ ਕੀਮਤ ਤਕਰੀਬਨ ਇੱਕ ਹਜ਼ਾਰ ਡਾਲਰ ਤੋਂ ਸ਼ੁਰੂ ਹੋਵੇਗੀ ਜੋ ਕਿ ਅੰਦਾਜ਼ਨ 65,000 ਰੁਪਏ ਹੋ ਸਕਦੀ ਹੈ। ਪਹਿਲਾਂ ਲੀਕ ਹੋਈਆਂ ਰਿਪੋਰਟ ਮੁਤਾਬਿਕ ਇਸ ਵਿੱਚ 5.8 ਇੰਚ ਦੀ OLED ਗਲਾਸ ਵਾਲੀ ਸਕ੍ਰੀਨ ਹੋਵੇਗੀ। ਆਈਫੋਨ 8 ਅਜਿਹਾ ਪਹਿਲਾ ਫ਼ੋਨ ਹੋਵੇਗਾ ਜਿਸ ਵਿੱਚ ਤਾਰ ਰਹਿਤ ਚਾਰਜਿੰਗ ਸੰਭਵ ਹੋਵੇਗੀ ਤੇ ਉਥੇ ਹੀ 3D ਕੈਮਰਾ ਹੋਵੇਗਾ। ਦੱਸਣਾ ਬਣਦਾ ਹੈ ਕਿ ਆਈਫੋਨ 7 ਵਿੱਚ ਕੰਪਨੀ ਤਾਰ ਰਹਿਤ ਹੈੱਡਫੋਨਸ ਦੀ ਸੁਵਿਧਾ ਵੀ ਦੇ ਚੁੱਕੀ ਹੈ। ਆਈਫੋਨ 8 ਵਿੱਚ ਐਪਲ ਇਨ-ਸਕ੍ਰੀਨ ਫਿੰਗਰ ਪ੍ਰਿੰਟ ਸੈਂਸਰ ਤਕਨੀਕ ਦੇਵੇਗੀ ਜਾਂ ਨਹੀਂ ਇਸ 'ਤੇ ਸਸਪੈਂਸ ਬਣਿਆ ਹੋਇਆ ਹੈ। ਰਿਪੋਰਟ ਮੁਤਾਬਕ ਕੁਆਲਕੌਮ ਦੀ ਇਸ-ਸਕ੍ਰੀਨ ਫਿੰਗਰ ਪ੍ਰਿੰਟ ਤਕਨੀਕ ਪਹੁੰਚਣ ਵਿੱਚ ਦੇਰੀ ਹੋ ਸਕਦੀ ਹੈ। ਅਜਿਹੇ ਵਿੱਚ ਉਮੀਦ ਹੈ ਕਿ ਐਪਲ ਟੱਚ ਆਈ.ਡੀ. ਸੈਂਸਰ ਤਕਨੀਕ ਆਈਫੋਨ 8 ਵਿੱਚ ਨਹੀਂ ਦੇਵੇਗਾ।