ਸੈਨ ਫਰਾਂਸਿਸਕੋ: ਆਈਓਐਸ ਦੀਆਂ ਕਈ ਚਹੇਤੀਆਂ ਐਪਸ ਯੂਜ਼ਰਸ ਨੂੰ ਬਿਨਾ ਦੱਸੇ ਉਨ੍ਹਾਂ ਦੇ ਸਕ੍ਰੀਨ ਟੈਪ ਤੇ ਸਵਾਈਪਸ ਦੀ ਰਿਕਾਰਡਿੰਗ ਕਰ ਰਹੀਆਂ ਹਨ। ਇਨ੍ਹਾਂ ਵਿੱਚ ਐਕਸਪੀਡੀਆ, ਏਅਰ ਕੈਨੇਡਾ, ਹੋਟਲਸ ਡਾਟਕਾਮ ਤੇ ਹੌਲਿਸਟਰ ਸਮੇਤ ਕਈ ਐਪਸ ਸ਼ਾਮਲ ਹਨ। ਹਾਲਾਂਕਿ ਐਪਲ ਹਮੇਸ਼ਾ ਤੋਂ ਹੀ ਖ਼ੁਦ ਨੂੰ ਸੁਰੱਖਿਆ ਤੇ ਨਿੱਜਤਾ ਦੇ ਚੈਂਪੀਅਨ ਵਜੋਂ ਪੇਸ਼ ਕਰਦਾ ਹੈ।
ਟੈਕਕ੍ਰੰਚ ਦੀ ਵੀਰਵਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਕਤ ਆਈਫੋਨ ਐਪਸ ਯੂਜ਼ਰ ਨੂੰ ਬਗੈਰ ਦੱਸੇ ਗੁੱਪਚੁੱਪ ਤਰੀਕੇ ਨਾਲ ਉਨ੍ਹਾਂ ਦੇ ਫੋਨ ਵਿੱਚੋਂ ਜਾਣਕਾਰੀ ਇਕੱਠੀ ਕਰ ਰਹੇ ਹਨ ਕਿ ਤੁਸੀਂ ਕਿਸ ਤਰੀਕੇ ਨਾਲ ਇਨ੍ਹਾਂ ਦਾ ਇਸਤੇਮਾਲ ਕਰ ਰਹੇ ਹੋ।
ਇੱਥੋਂ ਤਕ ਕਿ ਇਨ੍ਹਾਂ ਵਿੱਚੋਂ ਕੁਝ ਐਪਸ ਕੁਝ ਨਿਸ਼ਚਿਤ ਚੀਜ਼ਾਂ ਨੂੰ ਲੁਕਾਉਣ ਲਈ ਬਣੀਆਂ ਹਨ ਪਰ ਬਜਾਏ ਇਸ ਦੇ ਇਹ ਅਨਜਾਣੇ ਵਿੱਚ ਸੰਵੇਦਨਸ਼ੀਲ ਡੇਟਾ ਉਜਾਕਰ ਕਰ ਰਹੀਆਂ ਹਨ।