ਨਵੀਂ ਦਿੱਲੀ: ਫੇਕ ਨਿਊਜ਼ ਨੂੰ ਲੈ ਕੇ ਕੁਝ ਮਹੀਨੇ ਤੋਂ ਸਰਕਾਰ ਤੇ ਵ੍ਹੱਟਸਐਪ ਵਿਚਾਲੇ ਗੱਲਬਾਤ ਚੱਲ ਰਹੀ ਹੈ ਪਰ ਹੁਣ ਖ਼ਬਰ ਆ ਰਹੀ ਹੈ ਕਿ ਭਾਰਤ ‘ਚ ਜਲਦੀ ਵ੍ਹੱਟਸਐਪ ਨੂੰ ਬੰਦ ਕੀਤਾ ਜਾ ਸਕਦਾ ਹੈ। ਭਾਰਤ ‘ਚ ਜੇਕਰ ਕੁਝ ਨਿਯਮ ਲਾਗੂ ਹੋ ਜਾਂਦੇ ਹਨ ਤਾਂ ਭਾਰਤੀ ਬਾਜ਼ਾਰ ‘ਚ ਸੋਸ਼ਲ ਮੀਡੀਆ ਖ਼ਤਰੇ ‘ਚ ਆ ਜਾਵੇਗਾ।

ਕੰਪਨੀ ਦੇ ਇੱਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਭਾਰਤ ‘ਚ ਵ੍ਹੱਟਸਐਪ ਦੇ 20 ਕਰੋੜ ਯੂਜ਼ਰ ਹਨ ਜੋ ਸਭ ਤੋਂ ਵੱਡਾ ਬਾਜ਼ਾਰ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਵ੍ਹੱਟਸਐਪ ਹਰ ਮਹੀਨੇ 20 ਲੱਖ ਅਕਾਉਂਟ ਡਿਲੀਟ ਕਰ ਰਹੀ ਹੈ।

ਕੰਪਨੀ ਨੇ ਇਹ ਕਦਮ ਫੇਕ ਨਿਊਜ਼ ਨੂੰ ਰੋਕਣ ਲਈ ਚੁੱਕਿਆ ਹੈ। ਇਸ ਲਈ ਕੰਪਨੀ ਨੇ ਮਸ਼ੀਨ ਲਰਨਿੰਗ ਸਿਸਟਮ ਦਾ ਸਹਾਰਾ ਲਿਆ ਹੈ। ਇਸ ਤੋਂ ਪਤਾ ਲੱਗ ਰਿਹਾ ਹੈ ਕਿ ਕੌਣ ਕਿੰਨੀ ਤਾਦਾਦ ‘ਚ ਮੈਸੇਜ ਕਰ ਰਿਹਾ ਹੈ। ਬੈਨ ਹੋਏ ਹੁਣ ਤਕ 20 ਲੱਖ ਅਕਾਉਂਟ ‘ਚ 75% ਅਜਿਹੇ ਹਨ ਜਿਨ੍ਹਾਂ ਨੂੰ ਬਗੈਰ ਅਲਰਟ ਦੇ ਬੈਨ ਕੀਤਾ ਗਿਆ ਹੈ।