ਨਵੀਂ ਦਿੱਲੀ: ਵੀਰਵਾਰ ਸਵੇਰੇ ਇੱਕ ਕਾਰੋਬਾਰੀ ਦੀ ਜਾਨ ’ਤੇ ਬਣ ਆਈ। ਦਰਅਸਲ ਅਨਿਲ ਨਾਇਰ ਨਾਂ ਦਾ ਕਾਰੋਬਾਰੀ ਆਪਣੇ ਘਰ ਤੋਂ ਦਫ਼ਤਰ ਜਾ ਰਿਹਾ ਸੀ ਕਿ ਅਚਾਨਕ ਉਸ ਦੇ ਫੋਨ ਵਿੱਚ ਧਮਾਕਾ ਹੋ ਗਿਆ। ਫੋਨ ਉਸ ਦੇ ਨਾਲ ਦੀ ਸੀਟ ਉੱਤੇ ਪਿਆ ਹੋਇਆ ਸੀ।
ਕਾਰ ਚਲਾਉਂਦੇ ਵੇਲੇ ਅਨਿਲ ਨੇ ਵੇਖਿਆ ਕਿ ਉਨ੍ਹਾਂ ਦੇ ਮੋਬਾਈਲ ਫੋਨ ਤੋਂ ਕਾਫੀ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਤੁਰੰਤ ਗੱਡੀ ਸੜਕ ਕਿਨਾਰੇ ਰੋਕੀ ਤੇ ਫੋਨ ਨੂੰ ਬਾਹਰ ਸੁੱਟ ਦਿੱਤਾ। ਉਹ ਫੋਨ ਤੋਂ ਦੂਰ ਜਾਣ ਲੱਗੇ ਤਾਂ ਉਸੇ ਵੇਲੇ ਫੋਨ ਵਿੱਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ।
ਅਨਿਲ ਨੇ ਦੱਸਿਆ ਕਿ ਉਹ ਹਰ ਦਿਨ ਆਪਣੇ ਫੋਨ ਨੂੰ ਜੇਬ੍ਹ ਵਿੱਚ ਰੱਖਦੇ ਸੀ ਪਰ ਉਸ ਦਿਨ ਹੀ ਉਨ੍ਹਾਂ ਫੋਨ ਨੂੰ ਸੀਟ ’ਤੇ ਰੱਖਿਆ ਸੀ। ਜੇ ਉਹ ਫੋਨ ਉਨ੍ਹਾਂ ਦੀ ਜੇਬ੍ਹ ਵਿੱਚ ਹੁੰਦਾ ਤਾਂ ਉਹ ਵੀ ਜ਼ਖ਼ਮੀ ਹੋ ਸਕਦੇ ਸੀ।
ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਫੋਨ ਨੂੰ ਕਿਸੇ ਇੰਜਨੀਅਰ ਕੋਲ ਨਹੀਂ ਭੇਜਿਆ। ਉਨ੍ਹਾਂ ਏਰੀਆ ਮੈਨੇਜਰ ਨਾਲ ਗੱਲ ਕੀਤੀ ਹੈ। ਇਸ ਦੇ ਬਾਅਦ ਉਹ ਉਨ੍ਹਾਂ ਨੂੰ ਫੋਨ ਸੌਪ ਦੇਣਗੇ।