ਨਵੀਂ ਦਿੱਲੀ: ਸੈਮਸੰਗ ਨੇ ਪਿਛਲੇ ਸਾਲ ਦੁਨੀਆ ਨੂੰ ਪਹਿਲਾ ਸਮਾਰਟ ਰੈਫਿਜ਼ਰੇਟਰ ਦਿੱਤਾ ਜੋ ਤੁਹਾਡੇ ਖਾਣੇ ‘ਤੇ ਨਜ਼ਰ ਰੱਖਦਾ ਹੈ। ਇਹ ਤੁਹਾਨੂੰ ਖਾਣੇ ਦੀ ਐਕਸਪਾਇਰੀ ਡੇਟ ਬਾਰੇ ਵੀ ਦੱਸਦਾ ਹੈ। ਹੁਣ ਦੋ ਲੱਖ 87 ਹਜ਼ਾਰ ਵਾਲਾ ਫ੍ਰਿਜ਼ ਤੁਹਾਨੂੰ ਤੁਹਾਡੀ ਡੇਟ ਨਾਲ ਵੀ ਮਿਲਾਏਗਾ।



ਇਸ ਐਪ ਦਾ ਨਾਂ ਹੋਵੇਗਾ ‘ਰੈਫਿਜ਼ਰਡੇਟਿੰਗ’ ਐਪ ਜੋ ਸੈਮਸੰਗ ਫੈਮਿਲੀ ਹਬ ਨਾਲ ਮਿਲ ਕੇ ਕੰਮ ਕਰੇਗਾ। ਇਸ ਦੇ ਨਾਲ ਹੀ ਇਹ ਲੋਕਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਦੇਵੇਗਾ ਕਿ ਤੁਹਾਡੇ ਰੈਫਿਜ਼ਰੇਟਰ ‘ਚ ਕੀ ਖਾਣਾ ਹੈ ਤੇ ਤੁਸੀਂ ਕਿਸ ਦੇ ਸ਼ੌਕੀਨ ਹੋ। ਇਹ ਸਮਾਰਟ ਫ੍ਰਿਜ ਤੁਹਾਡੇ ਅੰਦਰ ਪਏ ਖਾਣੇ ਦੀ ਫੋਟੋ ਕਲਿੱਕ ਕਰ ਦੂਜਿਆਂ ਨਾਲ ਸ਼ੇਅਰ ਕਰੇਗਾ। ਇਸ ‘ਤੇ ਨਾ ਪਸੰਦ ਦਾ ਆਪਸ਼ਨ ਵੀ ਹੋਵੇਗਾ।

ਸੈਮਸੰਗ ਦਾ ਕਹਿਣਾ ਹੈ ਕਿ ਇਹ ਲੋਕਾਂ ਨਾਲ ਤੁਹਾਡਾ ਲਾਈਫਸਟਾਈਲ ਸ਼ੇਅਰ ਕਰੇਗਾ। ਇੱਕ ਰਿਪੋਰਟ ਮੁਤਾਬਕ ਸੈਮਸੰਗ ਨੇ ਜਦੋਂ ਇਸ ਐਪ ਨੂੰ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੇ ਨਾਲ ਹੀ ਇੱਕ ਰਿਲੇਸ਼ਨਸ਼ਿਪ ਐਕਸਪਰਟ ਨੂੰ ਵੀ ਰੱਖਿਆ ਸੀ।



ਸੈਮਸੰਗ ਰੈਫਿਜ਼ਰੇਟਿੰਗ ਇੱਕ ਬ੍ਰਾਉਜ਼ਰ ਆਧਾਰਤ ਸਰਵਿਸ ਹੋਵੇਗੀ ਜਿਸ ਨਾਲ ਯੂਜ਼ਰਸ ਆਪਣੇ ਸਮਾਰਟਫੋਨ ਵੀ ਖੋਲ੍ਹ ਸਕਣਗੇ। ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਕਿ ਇਸ ਨੂੰ ਕਿੰਨੇ ਲੋਕ ਇਸਤੇਮਾਲ ਕਰ ਪਾਉਣਗੇ। ਇਸ ਨੂੰ ਸੈਮਸੰਗ ਨੇ ਸਮਾਰਟ ਹਬ ਪਲੇਟਫਾਰਮ ਤਹਿਤ ਲੌਂਚ ਕੀਤਾ ਹੈ।