ਨਵੀਂ ਦਿੱਲੀ: ਭਾਰਤ ‘ਚ ਚਲ ਰਹੀਆਂ ਸੋਸ਼ਲ ਮੀਡੀਆਂ ਕੰਪਨੀ ਦੇ ਲਈ ਸਰਕਾਰ ਵੱਲੋਂ ਤੈਅ ਕੀਤੇ ਕੁਝ ਨਿਯਮ ਜੇਕਰ ਲਾਗੂ ਹੋ ਜਾਂਦੇ ਹਨ ਤਾਂ ਇਨ੍ਹਾਂ ਨਾਲ ਵ੍ਹੱਟਸਐਪ ਦੇ ਵਜੂਦ ਨੂੰ ਭਾਰਤ ‘ਚ ਖ਼ਤਰਾ ਹੋ ਸਕਦਾ ਹੈ। ਕੰਪਨੀ ਦੇ ਇੱਕ ਮੁੱਖ ਅਧਿਕਾਰੀ ਨੇ ਇਸ ਦੀ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਭਾਰਤ ‘ਚ ਵ੍ਹੱਟਸਐਪ ਦਟ 20 ਕਰੋੜ ਯੂਜ਼ਰਸ ਹਨ।
ਹਾਲ ਹੀ ‘ਚ ਕੰਪਨੀ ਦੇ ਕਮਯੂਨਿਕੇਸ਼ਨ ਮੁੱਖੀ ਕਾਰਲ ਵੂਗ ਨੇ ਕਿਹਾ, “ਪ੍ਰਸਤਾਵਤਿ ਨਯਿਮਾਂ ‘ਚ ਜੋ ਸਭ ਤੋਂ ਵੱਧ ਚਿੰਤਾ ਦਾ ਵਸਿ਼ਾ ਹੈ, ਉਹ ਹੈ ਮੈਸੇਜਾਂ ਦੀ ਖੋਜ ‘ਤੇ ਜ਼ੋਰ ਦੇਣਾ ਹੈ”। ਵ੍ਹੱਟਸਐਪ ਡਿਫਾਲਟ ਤੌਰ ‘ਤੇ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੈ ਪੇਸ਼ਕਸ਼ ਕਰਦਾ ਹੈ ਜਿਸ ਦਾ ਮਤਲਬ ਇਹ ਹੈ ਕਿ ਸਿਰਫ ਮੈਸੇਜ ਭੇਜਣ ਵਾਲਾ ਅਤੇ ਉਸ ਨੂੰ ਹਾਸਲ ਕਰਨ ਵਾਲਾ ਹੀ ਮੈਸੇਜ ਪੜ੍ਹ ਸਕਦਾ ਹੈ। ਸਗੋਂ ਵ੍ਹੱਟਸਐਪ ਖੁਦ ਵੀ ਮੈਸੇਜ ਨਹੀਂ ਦੇਖ ਸਕਦਾ। ਵੂਗ ਦਾ ਕਹਿਣਾ ਹੈ ਕਿ ਇਸ ਫੀਚਰ ਤੋਂ ਬਿਨਾ ਵ੍ਹੱਟਸਐਪ ਬਿਲਕੁਲ ਨਵਾਂ ਐਪ ਬਣ ਜਾਵੇਗਾ।
ਵੂਗ ਨੇ ਨਵੇਂ ਨਿਯਮ ਲਾਗੀ ਹੋਣ ਤੋਂ ਬਾਅਦ ਭਾਰਤੀ ਬਾਜ਼ਾਰ ਤੋਂ ਬਾਹਰ ਨਿਕਲਣ ਦੀ ਸੰਭਾਵਨਾ ਨੂੰ ਖਾਰਿਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਭਾਰਤ ਨਾਲ ਗੱਲ ਕਰਨ ਦੀ ਪ੍ਰਕਿਰੀਆ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ।
ਐਂਡ-ਟੂ-ਐਂਡ ਐਨਕ੍ਰਿਪਸ਼ਨ ਫੀਚਰ ਨਾਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਅਫਵਾਹ ਫੈਲਾਉਣ ਵਾਲਿਆਂ ਤਕ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ। ਪਰ ਸੋਸ਼ਲ ਮੀਡੀਆ ਪਲੇਟਫਾਰਮਸ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਪ੍ਰਸਤਾਵਤਿ ਨਯਿਮਾਂ ਦੇ ਤਹਤਿ ਆਪਣੀਆਂ ਸੇਵਾਵਾਂ ਦਾ ਦੁਰਵਰਤੋਂ ਰੋਕਣ ਅਤੇ ਹਿੰਸਾ ਫੈਲਣ ਤੋਂ ਰੋਕਣ ਲਈ ਇੱਕ ਸਹੀ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ।