ਨਵੀਂ ਦਿੱਲੀ: ਆਈਫੋਨ ਚਲਾਉਣ ਵਾਲਿਆਂ 'ਚ ਖਾਸਕਰ ਕੁੜੀਆਂ ਲਈ ਥੋੜ੍ਹੀ ਪ੍ਰੇਸ਼ਾਨੀ ਵਾਲੀ ਖਬਰ ਹੈ। ਆਈਫੋਨ ਤੁਹਾਡੀ ਸੈਮੀ-ਨਿਊਡ, ਬਿਕਨੀ ਤੇ ਅੰਡਰਗਾਰਮੈਂਟਸ ਵਾਲੀਆਂ ਤਸਵੀਰਾਂ ਨੂੰ ਸਟੋਰ ਕਰ ਰਿਹਾ ਹੈ। ਇਹ ਤਸਵੀਰਾਂ ਬ੍ਰੇਸੀਅਰ ਨਾਂ ਦੇ ਫੋਲਡਰ 'ਚ ਸਟੋਰ ਕੀਤੀਆਂ ਜਾਂਦੀਆਂ ਹਨ। ਜੇਕਰ ਤੁਸੀਂ ਆਈਫੋਨ ਦੇ ਫੋਟੋ ਐਪ ਦੇ ਸਰਚ ਬਾਰ 'ਚ ਜਾ ਕੇ ਬ੍ਰੇਸੀਅਰ ਟਾਇਪ ਕਰੋਗੇ ਤਾਂ ਤੁਹਾਡੇ ਸਾਹਮਣੇ ਇੱਕ ਅਜਿਹਾ ਫੋਲਡਰ ਖੁੱਲ੍ਹੇਗਾ ਜਿਸ 'ਚ ਤੁਹਾਡੀਆਂ ਤਸਵੀਰਾਂ ਸੇਵ ਹੋ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਜਦੋਂ ਤੁਸੀਂ ਐਲਬਮ 'ਚ ਵੇਖੋਗੇ ਤਾਂ ਅਜਿਹਾ ਕੋਈ ਫੋਲਡਰ ਨਜ਼ਰ ਨਹੀਂ ਆਵੇਗਾ। ਸਰਚ 'ਚ ਹੀ ਇਹ ਫੋਲਡਰ ਦਿਖਾਈ ਦਿੰਦਾ ਹੈ। ਐਪਲ ਨੇ ਇਸ ਨੂੰ ਸੀਕ੍ਰੇਟ ਫੋਲਡਰ ਵਾਂਗ ਰੱਖਿਆ ਹੈ। 30 ਅਕਤੂਬਰ ਨੂੰ ਇੱਕ ਟਵਿਟਰ ਹੈਂਡਲ ਨੇ ਇਸ ਫੀਚਰ ਨੂੰ ਸਮਝਿਆ ਤੇ ਕੁੜੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸਵਾਲ ਵੀ ਚੁੱਕਿਆ ਕਿ ਐਪਲ ਅਜਿਹਾ ਕਿਉਂ ਕਰ ਰਿਹਾ ਹੈ। ਐਪਲ ਦੇ ਫੋਟੋ ਐਪ 'ਚ ਫੋਲਡਰ ਕਾਫੀ ਪੁਰਾਣਾ ਫੀਚਰ ਹੈ। ਆਈਫੋਨ 'ਚ ਤਸਵੀਰਾਂ ਅਲੱਗ-ਅਲਗ ਫੋਲਡਰ 'ਚ ਸਟੋਰ ਹੁੰਦੀਆਂ ਹਨ। ਇਸ ਨਾਲ ਯੂਜ਼ਰ ਨੂੰ ਤਸਵੀਰਾਂ ਲੱਭਣ 'ਚ ਅਸਾਨੀ ਹੁੰਦੀ ਹੈ। ਇਸ ਗੱਲ ਸਾਹਮਣੇ ਆਉਣ 'ਤੇ ਕੁੜੀਆਂ ਦੇ ਹੋਸ਼ ਉੱਡ ਗਏ। ਜੇਕਰ ਤੁਸੀਂ ਵੀ ਆਈਫੋਨ ਇਸਤੇਮਾਲ ਕਰ ਰਹੇ ਹੋ ਤਾਂ ਫੋਟੋ ਐਪ 'ਚ ਜਾ ਕੇ ਬ੍ਰੇਸੀਅਰ ਟਾਇਪ ਕਰੋ ਤੇ ਆਪਣੀ ਸੁਰੱਖਿਆ ਲਈ ਇਸ ਫੋਲਡਰ ਨੂੰ ਡਿਲੀਟ ਕਰ ਦਿਓ।