ਨਵੀਂ ਦਿੱਲੀ: ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਦੇ ਨਵੇਂ ਆਈਫ਼ੋਨ ਲਾਂਚ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਇਸੇ ਸਿਲਸਿਲੇ ਵਿੱਚ ਖ਼ਬਰ ਆਈ ਹੈ ਕਿ ਆਈਫ਼ੋਨ SE ਦੇ ਵਿਕਸਤ ਮਾਡਲ iPhone SE 2 'ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਇਹ ਸਮਾਰਟਫ਼ੋਨ ਅਪਡੇਟਿਡ ਸਪੈਸੀਫਿਕੇਸ਼ਨ ਨਾਲ ਆਵੇਗਾ। ਹਾਲਾਂਕਿ, ਡਿਜ਼ਾਈਨ iPhone SE ਵਰਗਾ ਹੀ ਹੋ ਸਕਦਾ ਹੈ।


ਹਾਲ ਹੀ ਵਿੱਚ ਸਾਹਮਣੇ ਆਈ ਜਾਣਕਾਰੀ ਮੁਤਾਬਕ iPhone SE 2 ਨੂੰ ਭਾਰਤ ਵਿੱਚ ਬਣਾਇਆ ਜਾਵੇਗਾ। ਰਿਪੋਰਟ ਵਿੱਚ ਅੱਗੇ ਇਹ ਵੀ ਦੱਸਿਆ ਗਿਆ ਹੈ ਕਿ iPhone SE 2 ਦੀ ਲਾਂਚਿੰਗ ਸਰਕਾਰ ਦੀਆਂ ਨੀਤੀਆਂ ਕਾਰਨ ਹੋਰ ਅੱਗੇ ਪੈ ਸਕਦੀ ਹੈ।

iPhone SE 2 ਦੀ ਲਾਂਚਿੰਗ ਤੋਂ ਪਹਿਲਾਂ ਆਈ ਰਿਪੋਰਟ ਵਿੱਚ ਕਿਹਾ ਜਾ ਰਿਹਾ ਸੀ ਕਿ ਐਪਲ ਇਸ ਨੂੰ WWDC 2018 ਵਿੱਚ ਜਾਰੀ ਕਰ ਸਕਦਾ ਹੈ। ਜਦਕਿ ਇੱਕ ਹੋਰ ਰਿਪੋਰਟ ਵਿੱਚ ਕਿਹਾ ਜਾ ਰਿਹਾ ਸੀ ਕਿ ਐਪਲ ਇਸ ਸਮਾਰਟਫ਼ੋਨ ਨੂੰ ਐਜੂਕੇਸ਼ਨ ਈਵੈਂਟ ਦੌਰਾਨ ਜਾਰੀ ਕਰ ਸਕਦਾ ਹੈ।