ਨਵੀਂ ਰਿਪੋਰਟ ਮੁਤਾਬਕ ਆਈਫੋਨ SE 2 ਵਿੱਚ ਹੈੱਡਫੋਨ ਜੈਕ ਨਹੀਂ ਹੋਵੇਗਾ। ਇਸ ਦੇ ਨਾਲ ਹੀ ਇਸ ਵਿੱਚ A10 ਫਿਊਜ਼ਨ ਚਿੱਪ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਈਫੋਨ 7 ਤੋਂ ਐਪਲ ਨੇ ਹੈਡਫੋਨ ਜੈਕ ਹਟਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਇਸ ਵਿੱਚ ਚਾਰਜਿੰਗ ਪੋਰਟ ਨੂੰ ਹੀ ਹੈਡਫੋਨ ਜੈਕ ਵਰਗਾ ਬਣਾਇਆ ਗਿਆ ਹੈ।
ਇਸ ਪਿੱਛੇ ਕਾਰਨ ਇਸ 'ਤੇ ਪਤਲੇ ਡਿਜ਼ਾਇਨ ਨੂੰ ਦੱਸਿਆ ਜਾ ਰਿਹਾ ਹੈ। ਅਜਿਹੇ ਵਿੱਚ ਕਿਹਾ ਜਾ ਸਕਦਾ ਹੈ ਕਿ ਆਈਫੋਨ SE 2 ਵਿੱਚ ਵੱਖ ਹੈਡਫੋਨ ਜੈਕ ਨਾ ਦ ਕੇ ਚਾਰਜਿੰਗ ਪੋਰਟ ਨੂੰ ਹੀ ਆਡੀਓ ਜੈਕ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਐਪਲ A10 ਫਿਊਜ਼ਨ ਦਾ ਇਸਤੇਮਾਲ ਇਸ ਤੋਂ ਪਹਿਲਾਂ ਆਈਫੋਨ 7 ਵਿੱਚ ਕੀਤਾ ਗਿਆ ਸੀ।
ਸਾਲ 2016 ਵਿੱਚ ਐਪਲ ਨੇ 4 ਇੰਚ ਸਕ੍ਰੀਨ ਸੈਗਮੈਂਟ ਵਾਲੇ ਯੂਜ਼ਰਾਂ ਦਾ ਖਿਆਲ ਰੱਖਦੇ ਹੋਏ ਆਈਫੋਨ SE ਲਾਂਚ ਕੀਤਾ ਸੀ। ਇਸ ਵਿੱਚ ਫੰਕਸ਼ਨ ਆਈਫੋਨ-6 ਵਰਗੇ ਹੀ ਹਨ।