ਨਵੀਂ ਦਿੱਲੀ: ਮੈਸੇਜਿੰਗ ਐਪ Whatsapp ਆਪਣੇ ਆਈਓਐਸ ਤੇ Whatsapp ਵੈੱਬ ਲਈ ਨਵਾਂ ਫੀਚਰ 'Dismiss as Admin' ਲੈ ਕੇ ਆਇਆ ਹੈ। ਇਸ ਦੀ ਮਦਦ ਨਾਲ ਗਰੁੱਪ ਦੇ ਐਡਮਿਨ ਨੂੰ ਬਿਨ੍ਹਾਂ ਗਰੁੱਪ ਤੋਂ ਕੱਢੇ ਹਟਾਇਆ ਜਾ ਸਕਦਾ ਹੈ। ਇਹ ਨਵਾਂ ਫੀਚਰ WhatsApp 2.18.41 ਵਰਜ਼ਨ ਤੇ ਵੈਬ ਐਪ ਲਈ ਮਿਲੇਗਾ। ਹਾਲਾਂਕਿ, ਇਸ ਨੂੰ ਅਜੇ ਵੀ ਐਂਡਰਾਇਡ ਐਪ ਲਈ ਨਹੀਂ ਲਿਆਂਦਾ ਗਿਆ।

 

ਇਸ ਐਪਲੀਕੇਸ਼ਨ ਦਾ ਇਸਤਮਾਲ ਇੱਕ ਗਰੁੱਪ ਐਡਮਿਨ ਦੂਸਰੇ ਐਡਮਿਨ ਨੂੰ ਹਟਾਉਣ ਲਈ ਕਰ ਸਕਦਾ ਹੈ। ਜੇ ਤੁਸੀਂ ਇੱਕ ਗਰੁੱਪ ਐਡਮਿਨ ਨਹੀਂ ਹੋ, ਤਾਂ ਇਹ ਫ਼ੀਚਰ ਤੁਹਾਨੂੰ ਵਿਖਾਈ ਨਹੀਂ ਦੇਵੇਗਾ। ਅਜਿਹਾ ਕਰਨ ਲਈ, ਗਰੁੱਪ ਐਡਮਿਨ ਨੂੰ ਦੂਜੇ ਐਡਮਿਨ ਦੇ ਨਾਂ 'ਤੇ ਲੌਗਿਨ ਪ੍ਰੈੱਸ ਕਰਨਾ ਹੋਵੇਗਾ। ਇੱਥੇ ਤੁਹਾਨੂੰ 'dismiss as admin' ਦਾ ਵਿਕਲਪ ਮਿਲੇਗਾ।

ਇਸ ਤੋਂ ਇਲਾਵਾ, Whatsapp ਆਪਣੇ ਐਂਡਰਾਇਡ ਬੀਟਾ ਯੂਜ਼ਰ ਦੇ ਨਾਲ ਨਵੇਂ ਫ਼ੀਚਰ 'high priority notifications' ਦੀ ਟੈਸਟਿੰਗ ਕਰ ਰਿਹਾ ਹੈ। ਇਹ ਫ਼ੀਚਰ ਗਰੁੱਪ ਚੈਟ ਲਈ ਹੋਵੇਗਾ। ਇਸ ਫ਼ੀਚਰ ਦੀ ਜਾਣਕਾਰੀ whatsapp update ਦੀ ਸੂਚਨਾ ਦੇਣ ਵਾਲੀ ਵੈੱਬਸਾਈਟ WABetaInfo ਨੇ ਦਿੱਤੀ ਹੈ। ਇਸ ਦੀ ਮਦਦ ਨਾਲ ਉਪਭੋਗਤਾ ਸਮਾਰਟਫੋਨ ਦੇ ਨੋਟੀਫਿਕੇਸ਼ਨ ਵਿਕਲਪ ਵਿੱਚ ਚੈਟ ਔਪਸ਼ਨ ਨੂੰ ਪਿੰਨ ਕਰ ਸਕੇਗਾ।

ਇਸ ਨਵੇਂ ਫੀਚਰ ਦਾ ਫਾਇਦਾ ਉਨ੍ਹਾਂ ਉਪਭੋਗਤਾਵਾਂ ਲਈ ਹੋਵੇਗਾ ਜੋ ਦਫਤਰੀ ਸਮੂਹ ਦਾ ਹਿੱਸਾ ਹਨ ਤੇ ਗਰੁੱਪ ਦੇ ਚੈਟ ਨੂੰ ਮਿਸ ਕਰਨਾ ਨਹੀਂ ਚਾਹੁੰਦੇ। ਇਸ ਲਈ, ਗਰੁੱਪ ਦੀ ਨੋਟੀਫਿਕੇਸ਼ਨ ਸੈਟਿੰਗ 'ਤੇ ਜਾਓ ਤੇ 'use high priority notifications' ਵਿਕਲਪ 'ਤੇ ਕਲਿੱਕ ਕਰੋ। ਇਸ ਨਾਲ ਯੂਜ਼ਰ ਨੂੰ ਸਕਰੀਨ ਦਿਖੇਗੀ।