iQOO ਦਾ ਪ੍ਰੀਮੀਅਮ ਸਮਾਰਟਫੋਨ iQOO 9T ਨੂੰ ਤੁਸੀਂ ਅੱਜ ਸਭ ਤੋਂ ਵਧੀਆ ਡੀਲ ਵਿੱਚ ਖਰੀਦ ਸਕਦੇ ਹੋ। ਇਹ 5G ਫੋਨ 12 ਹਜ਼ਾਰ ਰੁਪਏ ਸਸਤੇ 'ਚ ਤੁਹਾਡਾ ਹੋ ਸਕਦਾ ਹੈ । 8 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਵਾਲੇ ਇਸ ਫੋਨ ਦੀ ਐਮਆਰਪੀ 54,999 ਰੁਪਏ ਹੈ, ਪਰ ਇਹ ਐਮਾਜ਼ਾਨ ਇੰਡੀਆ 'ਤੇ 5 ਹਜ਼ਾਰ ਰੁਪਏ ਦੀ ਛੋਟ ਤੋਂ ਬਾਅਦ 49,999 ਰੁਪਏ ਦੀ ਕੀਮਤ ਦੇ ਨਾਲ ਸੂਚੀਬੱਧ ਹੈ। ਇਸ ਫੋਨ 'ਤੇ 2,000 ਰੁਪਏ ਦਾ ਕੂਪਨ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫੋਨ ਨੂੰ ਐਕਸਚੇਂਜ ਆਫਰ ਵਿੱਚ ਲੈਣ 'ਤੇ ਤੁਹਾਨੂੰ 5 ਹਜ਼ਾਰ ਰੁਪਏ ਦਾ ਵਾਧੂ ਡਿਸਕਾਊਂਟ ਵੀ ਮਿਲੇਗਾ।
iQOO 9T ਦੇ ਫੀਚਰ ਅਤੇ ਵਿਸ਼ੇਸ਼ਤਾਵਾਂ- ਕੰਪਨੀ ਨੇ ਫੋਨ 'ਚ 1080x2400 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.78-ਇੰਚ ਦੀ ਫੁੱਲ HD+ E5 AMOLED ਡਿਸਪਲੇ ਦਿੱਤੀ ਹੈ। ਸੈਂਟਰ ਪੰਚ-ਹੋਲ ਡਿਜ਼ਾਈਨ ਵਾਲਾ ਇਹ ਡਿਸਪਲੇ 120Hz ਰਿਫ੍ਰੈਸ਼ ਰੇਟ ਅਤੇ HDR10+ ਸਪੋਰਟ ਨਾਲ ਆਉਂਦਾ ਹੈ। ਕੰਪਨੀ ਨੇ ਫੋਨ 'ਚ 1200Hz ਦੀ ਇੰਸਟੈਂਟ ਟੱਚ ਰਿਸਪਾਂਸ ਰੇਟ ਅਤੇ 1500 nits ਦੀ ਪੀਕ ਬ੍ਰਾਈਟਨੈੱਸ ਵੀ ਦਿੱਤਾ ਹੋਈਆ ਹੈ। ਡਿਸਪਲੇ ਸੁਰੱਖਿਆ ਲਈ ਇਸ 'ਚ ਕਾਰਨਿੰਗ ਗੋਰਿਲਾ ਗਲਾਸ 5 ਵੀ ਮੌਜੂਦ ਹੈ।
ਆਈਕੂ ਦਾ ਇਹ ਫੋਨ 12 ਜੀਬੀ ਰੈਮ ਅਤੇ 256 ਜੀਬੀ ਤੱਕ ਦੀ ਅੰਦਰੂਨੀ ਸਟੋਰੇਜ ਵਿਕਲਪ ਵਿੱਚ ਆਉਂਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਇਸ 'ਚ Snapdragon 8+ Gen 1 ਚਿਪਸੈੱਟ ਦੇ ਰਹੀ ਹੈ। ਫੋਟੋਗ੍ਰਾਫੀ ਲਈ ਫੋਨ ਦੇ ਪਿਛਲੇ ਹਿੱਸੇ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਹਨ। ਇਹਨਾਂ ਵਿੱਚ ਇੱਕ 13-ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਸੈਂਸਰ, 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, ਅਤੇ ਇੱਕ 12-ਮੈਗਾਪਿਕਸਲ ਦਾ ਪੋਰਟਰੇਟ ਲੈਂਸ ਸ਼ਾਮਿਲ ਹੈ।
ਇਸ ਦੇ ਨਾਲ ਹੀ ਸੈਲਫੀ ਲਈ ਤੁਹਾਨੂੰ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4700mAh ਦੀ ਬੈਟਰੀ ਹੈ, ਜੋ 120W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜਿੱਥੋਂ ਤੱਕ OS ਦੀ ਗੱਲ ਹੈ, ਇਹ ਫੋਨ Android 12 'ਤੇ ਆਧਾਰਿਤ Funtouch OS 12 'ਤੇ ਕੰਮ ਕਰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।