5G in India: ਭਾਰਤ 'ਚ ਆਖਿਰਕਾਰ 5G ਸਰਵਿਸਿਜ ਸ਼ੁਰੂ ਹੋ ਗਈਆਂ ਹਨ। ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜਿਓ ਨੇ ਅੱਜ ਤੋਂ ਹੀ ਕੁਝ ਸ਼ਹਿਰਾਂ 'ਚ ਆਪਣੀ ਸਰਵਿਸ ਦੇਣੀ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਕੀ ਲੋਕਾਂ ਨੂੰ 5ਜੀ ਇੰਟਰਨੈੱਟ ਦੀ ਵਰਤੋਂ ਕਰਨ ਲਈ ਨਵਾਂ ਸਿਮ ਖਰੀਦਣਾ ਹੋਵੇਗਾ ਜਾਂ ਨਹੀਂ? 5ਜੀ ਇੰਟਰਨੈੱਟ ਲਈ ਕਿੰਨੇ ਰੁਪਏ ਦਾ ਰਿਚਾਰਜ ਕਰਨਾ ਹੋਵੇਗਾ? ਅਜਿਹੇ ਹੀ ਕੁਝ ਹੋਰ ਸਵਾਲਾਂ ਦੇ ਜਵਾਬ ਜਾਣੋ ਇੱਥੇ...



  1. ਕੀ ਹੈ 5G?


2ਜੀ, 3ਜੀ ਅਤੇ 4ਜੀ ਤੋਂ ਬਾਅਦ 5ਜੀ ਮੋਬਾਈਲ ਨੈਟਵਰਕ ਦੀ ਇੰਟਰਨੈਟ ਸਰਵਿਸ ਦੀ 5ਵੀਂ ਜਨਰੇਸ਼ਨ ਹੈ।



  1. ਕੀ ਖ਼ਤਮ ਹੋ ਜਾਵੇਗਾ 4G ਨੈੱਟਵਰਕ?


ਨਹੀਂ 4G ਨੈੱਟਵਰਕ ਅਜੇ ਖ਼ਤਮ ਨਹੀਂ ਹੋਵੇਗਾ। BSNL ਵਰਗੇ ਕੁਝ ਸਰਵਿਸ ਪ੍ਰੋਵਾਈਡਰਸ ਅੱਜ ਵੀ ਆਪਣੇ ਯੂਜਰਾਂ ਨੂੰ 3G ਸਰਵਿਸ ਪ੍ਰੋਵਾਈਡ ਕਰ ਰਹੇ ਹਨ। ਇਸੇ ਤਰ੍ਹਾਂ ਦੇਸ਼ ਦੇ ਕੁਝ ਖੇਤਰਾਂ 'ਚ 4G ਨੈੱਟਵਰਕ ਵੀ ਬਣਿਆ ਰਹੇਗਾ। ਜਦੋਂ ਤੱਕ 5ਜੀ ਨੈੱਟਵਰਕ ਪੂਰੀ ਤਰ੍ਹਾਂ ਟੇਕਓਵਰ ਨਹੀਂ ਹੋ ਜਾਂਦਾ।



  1. ਪੂਰੇ ਦੇਸ਼ 'ਚ 5G ਕਦੋਂ ਪਹੁੰਚੇਗਾ?


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਅਨ ਮੋਬਾਈਲ ਕਾਂਗਰਸ 'ਚ 5G ਸਰਵਿਸ ਦੀ ਸ਼ੁਰੂਆਤ ਕੀਤੀ। ਇੱਥੇ ਏਅਰਟੈੱਲ ਨੇ ਕਿਹਾ ਕਿ ਕੰਪਨੀ ਮਾਰਚ 2024 ਤੱਕ ਦੇਸ਼ ਭਰ 'ਚ 5G ਸਰਵਿਸ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਜੀਓ ਨੇ ਇਸ ਨੂੰ ਦਸੰਬਰ 2023 ਤੱਕ ਦੇਸ਼ ਭਰ 'ਚ ਪਹੁੰਚਾਉਣ ਦੀ ਯੋਜਨਾ ਬਣਾਈ ਹੈ।



  1. ਕੀ ਨਵੀਂ ਸਿਮ ਖਰੀਦਣੀ ਪਵੇਗੀ?


5G ਸਰਵਿਸ ਯੂਜ ਕਰਨ ਲਈ ਤੁਹਾਨੂੰ ਨਵਾਂ ਸਿਮ ਖਰੀਦਣ ਦੀ ਲੋੜ ਨਹੀਂ ਹੈ। 5G ਸਮਾਰਟਫੋਨ ਦੇ ਕਾਰਡ ਸਲਾਟ 'ਚ ਹੀ ਸਿਮ ਪਾ ਕੇ ਤੁਸੀਂ 5G ਸਰਵਿਸਿਜ ਦੀ ਵਰਤੋਂ ਕਰ ਸਕੋਗੇ। ਜੇਕਰ ਤੁਹਾਡੇ ਕੋਲ 3G ਜਾਂ 4G ਮੋਬਾਈਲ ਨਹੀਂ ਹੈ ਤਾਂ ਤੁਸੀਂ 5ਜੀ ਸਰਵਿਸ ਦੀ ਵਰਤੋਂ ਨਹੀਂ ਕਰ ਸਕੋਗੇ।



  1. ਕੀ ਜਲਦੀ ਡਿਸਚਾਰਜ ਹੋ ਜਾਵੇਗਾ ਮੋਬਾਈਲ?


ਹਾਂ, ਜੇਕਰ ਤੁਸੀਂ 4G ਇੰਟਰਨੈੱਟ ਸੇਵਾ ਦੇ ਮੁਕਾਬਲੇ 5G ਸੇਵਾ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਮੋਬਾਈਲ ਜਲਦੀ ਡਿਸਚਾਰਜ ਹੋ ਜਾਵੇਗਾ।



  1. ਕੀ ਮਹਿੰਗਾ ਹੋਵੇਗਾ ਰੀਚਾਰਜ ਕਰਨਾ?


5G ਰੀਚਾਰਜ ਪਲਾਨ ਨੂੰ ਲੈ ਕੇ ਹੁਣ ਤੱਕ ਜੀਓ, ਏਅਰਟੈੱਲ ਜਾਂ ਕੈਬਨਿਟ ਮੰਤਰਾਲੇ ਵੱਲੋਂ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ 5G ਪਲਾਨ ਦੀ ਕੀਮਤ 4G ਪਲਾਨ ਜਿੰਨੀ ਹੀ ਹੋਵੇਗੀ। ਹਾਲਾਂਕਿ ਇਹ ਪਲਾਨ ਪ੍ਰੀਮੀਅਮ ਯੂਜਰਾਂ ਲਈ ਕੁਝ ਦਿਨਾਂ ਲਈ ਮਹਿੰਗਾ ਰਹਿ ਸਕਦਾ ਹੈ।