ਨਵੀਂ ਦਿੱਲੀ: ਹਾਂਗਕਾਂਗ ਅਧਾਰਤ ਕੰਪਨੀ iVOOMi ਨੇ ਆਪਣਾ ਨਵਾਂ ਸਸਤਾ ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਹੈ। ਨਵਾਂ iVOOMi iPro ਕਈ ਫੀਚਰਸ ਨਾਲ ਆਇਆ ਹੈ। ਕੰਪਨੀ ਨੇ ਕਿਹਾ ਹੈ ਕਿ ਨਵਾਂ iVOOMi iPro ਸਮਾਰਟਫੋਨ ਮਾਰਕਿਟ ਰਿਸਰਚ 'ਤੇ ਆਧਾਰਤ ਸਮਾਰਟਫੋਨ ਹੈ। iVOOMi ਇੰਡੀਆ ਦੇ ਸੀਈਓ ਅਸ਼ਵਿਨ ਭੰਡਾਰੀ ਨੇ ਕਿਹਾ ਕਿ ਦੇਸ਼ 'ਚ ਐਂਟਰੀ ਲੈਵਲ ਸਮਾਰਟਫੋਨਾਂ ਦੀ ਕਾਫੀ ਮੰਗ ਹੈ ਜਿਸ ਨੂੰ ਦੇਖਦਿਆਂ ਹਰ ਭਾਰਤੀ ਯੂਜ਼ਰ ਅਜਿਹਾ ਸਮਾਰਟਫੋਨ ਚਾਹੁੰਦਾ ਹੈ ਜੋ ਸਸਤਾ ਤੇ ਟਿਕਾਊ ਹੋਵੇ।
ਫੋਨ ਦੀ ਕੀਮਤ:
ਫੋਨ ਦੀ ਕੀਮਤ 3,999 ਰੁਪਏ ਹੈ। ਇਹ ਫੋਨ ਅੱਜ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਫਲਿੱਪਕਾਰਟ ਤੇ ਰਿਲਾਇੰਸ ਜੀਓ ਐਕਸਕਲੂਸਿਵ ਹੈ। ਜਿੱਥੇ ਯੂਜ਼ਰਸ ਨੂੰ 2200 ਰੁਪਏ ਦਾ ਕੈਸ਼ਬੈਕ ਮਿਲੇਗਾ, ਉੱਥੇ ਹੀ 198 ਤੇ 299 ਰੁਪਏ ਦਾ ਰੀਚਾਰਜ ਵੀ ਕਰਵਾਉਣਾ ਪਵੇਗਾ।
ਫੋਨ ਦੇ ਫੀਚਰਸ:
ਫੋਨ 'ਚ 4.95 ਇੰਚ ਦਾ ਫੁੱਲ ਵਿਊ ਡਿਸਪਲੇਅ ਦਿੱਤਾ ਗਿਆ ਹੈ ਜੋ FWVGA+ ਰੈਜ਼ੋਲੂਸ਼ਨ 'ਤੇ ਕੰਮ ਕਰਦਾ ਹੈ। ਫੋਨ ਦਾ ਆਸਪੈਕਟ ਰੇਸ਼ੋ 18:9 ਹੈ। ਕੰਪਨੀ ਦਾ ਮੰਨਣਾ ਹੈ ਕਿ ਉਹ ਸ਼ੈਟਰਪਰੂਫ ਡਿਸਪਲੇਅ ਦੇਵੇਗੀ ਪਰ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਕਿ ਫੋਨ ਡਿੱਗਣ ਤੋਂ ਬਾਅਦ ਸਕਰੀਨ ਟੁੱਟੇਗੀ ਕਿ ਨਹੀਂ।
ਸਮਾਰਟਫੋਨ 'ਚ ਮੀਡੀਆਟੇਕ MT6737 ਚਿਪਸੈਟ ਦੀ ਵਰਤੋਂ ਕੀਤੀ ਗਈ ਹੈ। ਫੋਨ 'ਚ ਕੁਆਡ ਕੋਰ SoC1.3GHz ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਫੋਨ 'ਚ 1 ਜੀਬੀ ਰੈਮ ਤੇ 8 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਨੂੰ ਮਾਇਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ 5 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਤੇ 5 ਮੈਗਾਪਿਕਸਲ ਫਰੰਟ ਕੈਮਰੇ ਦੀ ਮਦਦ ਨਾਲ ਤੁਸੀਂ ਫੇਸ ਅਨਲਾਕ ਜਿਹੇ ਫੀਚਰਸ ਦੀ ਵਰਤੋਂ ਕਰ ਸਕਦੇ ਹੋ।
ਕਨੈਕਟੀਵਿਟੀ ਦੇ ਮਾਮਲੇ 'ਚ ਫੋਨ 2ਜੀ, 3ਜੀ ਤੇ TDD-LTE, FDD-LTE ਬਲੂਟੁੱਥ ਜੀਪੀਐਸ ਦੀ ਵਰਤੋਂ ਕੀਤੀ ਗਈ ਹੈ। ਸਮਾਰਟਫੋਨ ਗੂਗਲ ਐਂਡਰਾਇਡ 8.1 ਅੋਰੀਓ ਗੋ ਐਡੀਸ਼ਨ 'ਤੇ ਕੰਮ ਕਰਦਾ ਹੈ। ਡਿਊਲ ਸਿਮ ਫੋਨ ਦੀ ਬੈਟਰੀ 2,000mAh ਹੈ।