ਨਵੀਂ ਦਿੱਲੀ: ਮੋਬਾਈਲ ਕੰਪਨੀਆਂ ਵਿੱਚ ਇਸ ਸਮੇਂ ਸਭ ਤੋਂ ਵੱਧ ਚਰਚਾ ਵਿੱਚ ਰਿਲਾਇੰਸ ਦਾ Jio ਹੈ। ਕੰਪਨੀ ਉੱਤੇ ਇਲਜ਼ਾਮ ਵੀ ਲੱਗਣੇ ਸ਼ੁਰੂ ਹੋ ਗਏ ਹਨ। ਕੰਪਨੀ ਉੱਤੇ ਇਲਜ਼ਾਮ ਲੱਗਾ ਹੈ ਕਿ ਯੂਜ਼ਰ ਦਾ ਡਾਟਾ US ਤੇ ਸਿੰਗਾਪੁਰ ਦੀਆਂ ਕੰਪਨੀਆਂ ਨੂੰ ਵੇਚ ਰਹੇ ਹਨ। ਰਿਲਾਇੰਸ ਉੱਤੇ ਹੈਕਿੰਗ ਗਰੁੱਪ hacktivist ਨੇ ਇਹ ਇਲਜ਼ਾਮ ਲਾਇਆ ਹੈ।

ਗਰੁੱਪ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਰਿਲਾਇੰਸ ਜੀਓ ਕੰਪਨੀ ਤੇ ਸਰਕਾਰ ਦਾ ਡਾਟਾ ਹੈੱਕ ਕਰਕੇ ਦਿਖਾਏਗਾ। ਇਹ ਹੈਕਿੰਗ ਗਰੁੱਪ ਟਵਿੱਟਰ ਉੱਤੇ AnonIndia(@redteamin) ਦੇ ਨਾਮ ਐਕਟਿਵ ਹੈ। ਹੈਕਿੰਗ ਗਰੁੱਪ ਦਾ ਦਾਅਵਾ ਹੈ ਕਿ ਰਿਲਾਇੰਸ ਜੀਓ ਇਹ ਡਾਟਾ ਇਸ ਲਈ ਭੇਜ ਰਿਹਾ ਹੈ ਤਾਂ ਕਿ ਇਸ ਨਾਲ ਮਿਥੇ ਹੋਏ ਇਸ਼ਤਿਹਾਰ ਦਾ ਟੀਚਾ ਪੂਰਾ ਕਰ ਸਕੇ।

ਹੈਕਿੰਗ ਗਰੁੱਪ ਨੇ ਬਲਾਗ ਵਿੱਚ ਦੱਸਿਆ ਕਿ ਜੀਓ ਕਿਸ ਤਰੀਕੇ ਨਾਲ ਡਾਟਾ ਭੇਜ ਰਿਹਾ ਹੈ, ਇਹ ਚੈੱਕ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਇੱਕ ਤਕਨੀਕੀ ਮਾਮਲਾ ਹੈ ਤੇ ਕਿਸੇ ਆਮ ਵਿਅਕਤੀ ਦੇ ਵੱਸ ਵਿੱਚ ਨਹੀਂ ਹੈ। ਦੂਜੇ ਪਾਸੇ ਜੀਓ ਨੇ ਹੈਕਰ ਦੇ ਇਸ ਦਾਅਵੇ ਨੂੰ ਖ਼ਾਰਜ ਕੀਤਾ ਹੈ।

ਕੰਪਨੀ ਅਨੁਸਾਰ ਗ੍ਰਾਹਕਾਂ ਦਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ। BusinessLine ਅਨੁਸਾਰ ਡਾਟਾ ਭੇਜਣ ਲਈ ਦੋ ਐਪਸ My Jio ਤੇ Jio Dialer ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਦੋਵੇਂ ਐਪਸ ਮਿਲਕੇ Mad-Me ਨਾਮ ਦਾ ਇੱਕ ਨੈੱਟਵਰਕ ਤੇ ਐਡ ਏਜੰਸੀ ਦਾ ਡਾਟਾ ਭੇਜ ਰਿਹਾ ਹੈ।