ਨਵੀਂ ਦਿੱਲੀ: ਲੈਨੋਵੋ 4 ਅਕਤੂਬਰ ਨੂੰ ਭਾਰਤ ਵਿੱਚ ਆਪਣੀ ਨਵੀਂ ਮੋਟੋ Z ਸੀਰੀਜ਼ ਲਾਂਚ ਕਰ ਸਕਦਾ ਹੈ। ਮੋਟੋ ਇੰਡੀਆ ਦੇ ਅਧਿਕਾਰਤ ਟਵਿਟਰ ਹੈਂਡਲ ਜ਼ਰੀਏ 4 ਅਕਤੂਬਰ ਨੂੰ ਹੋਣ ਵਾਲੇ ਇਵੈਂਟ ਦੀ ਜਾਣਕਾਰੀ ਸ਼ੇਅਰ ਕੀਤੀ ਗਈ। ਲੈਨੋਵੋ ਨੇ ਮੋਟੋ Z ਸੀਰੀਜ਼ ਲਾਂਚ ਕਰਨ ਦਾ ਐਲਾਨ ਇਸ ਸਾਲ ਜੂਨ ਵਿੱਚ ਕੀਤਾ ਸੀ।


ਲੈਨੋਵੋ ਨੇ ਮੋਟੋ Z, ਮੋਟੋ Z Force ਤੇ ਮੋਟੋ Z Play ਲਾਂਚ ਕਰਨ ਦੀ ਪੁਸ਼ਟੀ ਕੀਤੀ ਸੀ। ਹਾਲੇ ਇਹ ਤਾਂ ਸਾਫ ਨਹੀਂ ਹੋ ਪਾਇਆ ਤੇ ਮੋਟੋ Z Play ਮਾਡਲ ਲਾਂਚ ਕਰਨ ਦੀ ਪੁਸ਼ਟੀ ਕੀਤੀ ਸੀ। ਹਾਲੇ ਇੰਜ ਤਾਂ ਸਾਫ ਨਹੀਂ ਹੋ ਪਾਇਆ ਹੈ ਕਿ ਇਸ ਇਵੈਂਟ ਵਿੱਚ Z ਸੀਰੀਜ਼ ਦੇ 3 ਸਮਾਰਟਫੋਨ ਲਾਂਚ ਹੋਣਗੇ ਜਾਂ ਫਿਰ ਇੱਕ।

ਮੋਟੋ Z ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਇਸ ਫੋਨ ਦਾ ਸਕਰੀਨ ਸਾਈਜ਼ 5.2 ਇੰਚ ਹੋਵੇਗੀ। ਫੋਨ ਵਿੱਚ ਕਵਾਲਕਾਮ ਸਨੈਪਡਰੈਗਨ 820 ਪ੍ਰੋਸੈਸਰ ਤੇ 2600mAh ਦੀ ਬੈਟਰੀ ਹੋਣ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਪ੍ਰੀਮੀਅਮ ਸਮਾਰਟਫੋਨ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਪਤਲਾ ਫੋਨ ਹੋਵੇਗਾ। ਉੱਥੇ ਮੋਟੋ Z Force ਬਾਰੇ ਜੇਕਰ ਗੱਲ ਕਰੀਏ ਤਾਂ ਇਸ ਵਿੱਚ 5.5 ਇੰਚ ਸਕਰੀਨ ਸਾਈਜ਼ ਤੇ 3500 mAh ਦੀ ਬੈਟਰੀ ਹੋਣ ਦੀ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ।