ਨਵੀਂ ਦਿੱਲੀ: ਮੋਬਾਈਲ ਕੰਪਨੀ ਸ਼ਿਓਮੀ ਦੇ ਪਾਪੂਲਰ ਡਿਵਾਇਸ ਰੇਡਮੀ ਨੋਟ-3 ਨੇ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਨੇ ਇਸ ਡਿਵਾਇਸ ਦੀ 23 ਲੱਖ ਯੂਨਿਟ ਵੇਚੀ ਹੈ ਜੋ ਭਾਰਤ ਵਿੱਚ ਕਿਸੇ ਵੀ ਮੋਬਾਈਲ ਦੇ ਆਨਲਾਈਨ ਸੇਲ ਦਾ ਨਵਾਂ ਰਿਕਾਰਡ ਹੈ। ਸ਼ਿਓਮੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਹਰ 7 ਸੈਕਿੰਡ ਵਿੱਚ ਨੋਟ-3 ਦੀ ਯੂਨਿਟ ਸੇਲ ਕੀਤੀ ਹੈ। ਸ਼ਿਓਮੀ ਕੰਪਨੀ ਆਪਣੇ ਇਸ ਸਮਾਰਟਫੋਨ ਦੇ ਵਿਕਣ ਦੀ ਸਫਲਤਾ 'ਤੇ ਕੰਸਟੈਸਟ ਵੀ ਕਰਵਾਉਣ ਜਾ ਰਹੀ ਹੈ ਜਿਸ ਲਈ ਲੋਕਾਂ ਨੂੰ ਵੀਰਵਾਰ ਤੱਕ ਇਹ ਫੋਨ ਫਰੀ ਲੈਣ ਦਾ ਮੌਕਾ ਮਿਲੇਗਾ। ਇਸ ਕੰਸਟੈਸਟ ਨੂੰ ਜਿੱਤਣ ਲਈ 7 ਸੈਕੰਡ ਤੋਂ ਘੱਟ ਸਮੇਂ ਵਿੱਚ ਸ਼ਿਓਮੀ ਵਲੋਂ ਦਿੱਤੀ ਗਈ ਲਾਈਨ ਨੂੰ ਲਿਖਣਾ ਹੋਵੇਗਾ। ਇੱਕ ਯੂਜ਼ਰ ਨੂੰ ਦਿਨ ਵਿੱਚ ਫੋਨ ਪਾਉਣ ਦੇ 3 ਮੌਕੇ ਮਿਲਣਗੇ। ਇਸ ਫੋਨ ਵਿੱਚ ਸਨੈਪਡਰੈਗਨ 650 ਪ੍ਰੋਸੈਸਰ ਹੈ। ਫੋਨ ਵਿੱਚ 4000mAh ਦੀ ਦਮਦਾਰ ਬੈਟਰੀ ਹੈ। ਫੋਨ ਵਿੱਚ 2GB ਰੈਮ ਵਾਲੇ ਵੈਰੀਐਂਟ ਦੀ ਕੀਮਤ 9999 ਰੁਪਏ ਹੈ। ਬੀਤੀ ਤਿਮਾਹੀ ਵਿੱਚ ਕੰਪਨੀ ਨੇ ਫੋਨ ਦੀ 17.5 ਲੱਖ ਯੂਨਿਟ ਵੇਚਣ ਦਾ ਦਾਅਵਾ ਕੀਤਾ ਸੀ।