ਨਵੀਂ ਦਿੱਲੀ: ਜੈਗੂਆਰ ਨੇ ਭਾਰਤੀ ਬਾਜ਼ਾਰ ਵਿੱਚ ਆਪਣਾ ਨਵਾਂ ਮਾਡਲ ਐਕਸ.ਐਸ.ਐਫ. ਲਾਂਚ ਕਰ ਦਿੱਤਾ ਹੈ। ਇਸ ਦੀ ਇਸ ਦੀ ਸ਼ੁਰੂਆਤੀ ਕੀਮਤ 49.5 ਲੱਖ ਤੋਂ ਲੈ ਕੇ 61.85 ਲੱਖ ਹੈ। ਜੈਗੂਆਰ ਦਾ ਇਹ ਵੈਰੀਐਂਟ ਵਿੱਚ ਉਪਲਬਧ ਹੈ। ਇਸ ਦਾ ਮੁਕਾਬਲਾ ਮਰਸਡੀਜ਼-ਬੇਜ਼, ਈ-ਕਾਲਸ, ਬੀ.ਐਮ.ਡਬਲਿਊ. 5 ਸੀਰੀਜ਼, ਆਡੀ ਏ-6 ਤੇ ਵਾਲਵੋ ਦੀ ਆਉਣ ਵਾਲੀ ਐਸ-90 ਨਾਲ ਹੋਵੇਗਾ। ਕਾਰ ਦਾ ਡਿਜ਼ਾਈਨ, ਫ਼ੀਚਰ ਬੇਹੱਦ ਸ਼ਾਨਦਾਰ ਹੈ।
ਡ਼ਿਜਾਇਨ ਦੇ ਮਾਮਲੇ ਵਿੱਚ ਇਹ ਕਾਫ਼ੀ ਸ਼ਾਨਦਾਰ ਤੇ ਦਮਦਾਰ ਹੈ। ਇਸ ਦੀ ਪੁਰਾਣੀ ਐਕਸ.ਐਫ. ਦੀ ਝਲਕ ਬਰਕਰਾਰ ਰੱਖੀ ਗਈ ਹੈ। ਇਸ ਦੇ ਡ਼ਿਜਾਇਨ ਵਿੱਚ ਜ਼ਿਆਦਾ ਬਦਲਾਅ ਨਹੀਂ ਕੀਤਾ ਗਿਆ ਪਰ ਕੁਝ ਕਾਰਨਾਂ ਕਰਕੇ ਇਸ ਦੇ ਅਗਲੇ ਹਿੱਸੇ ਕੁਝ ਨਵਾਂ ਜ਼ਰੂਰ ਨਜ਼ਰ ਆਉਂਦਾ ਹੈ।
ਕਾਰ ਦਾ ਅੰਦਰੂਨੀ ਹਿੱਸਾ ਕਾਫ਼ੀ ਸ਼ਾਨਦਾਰ ਬਣਿਆ ਗਿਆ ਹੈ। ਅੰਦਰੂਨੀ ਹਿੱਸੇ ਵਿੱਚ ਜ਼ਿਆਦਾਤਰ ਲੈਦਰ ਦਾ ਇਸਤੇਮਾਲ ਕੀਤਾ ਗਿਆ ਹੈ। ਕਾਰ ਦਾ ਜ਼ਿਆਦਾਤਰ ਹਿੱਸੇ ਵਿੱਚ ਟੱਚ ਸਕਰੀਨ ਦਿੱਤੀ ਗਈ ਹੈ। ਕਾਰ ਦਾ ਇੰਜਨ ਕਾਫ਼ੀ ਪਾਵਰਫੁੱਲ ਬਣਿਆ ਗਿਆ ਹੈ। ਕਾਰ ਡੀਜ਼ਲ ਤੇ ਪੈਟਰੋਲ ਦੋਵਾਂ ਮਾਡਲਾਂ ਵਿੱਚ ਉਪਲਬਧ ਹੈ।