ਨਵੀਂ ਦਿੱਲੀ: lenovo ਦਾ Z2 ਪਲੱਸ ਫ਼ੋਨ ਆਨਲਾਈਨ ਵੈੱਬਸਾਈਟ Amazon ਇੰਡੀਆ ਉੱਤੇ ਵਿਕਰੀ ਲਈ ਉਪਲਬਧ ਹੈ। ਫ਼ੋਨ ਦੇ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 17,999 ਰੁਪਏ ਹੈ। ਇਸ ਤਰ੍ਹਾਂ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਰੱਖੀ ਗਈ ਹੈ। ਲੇਨੋਵਾ ਨੇ ਆਪਣੀ ਜੈਡ ਸੀਰੀਜ਼ ਦੇ ਇਸ ਸਮਰਾਟਫ਼ੋਨ ਨੂੰ ਪਿਛਲੇ ਹਫ਼ਤੇ ਲਾਂਚ ਕੀਤਾ ਸੀ।


 


 


ਇਸ ਫ਼ੋਨ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ, ਇਸ ਦਾ 820 ਪ੍ਰੋਸੈਸਰ। ਇਸ ਖ਼ੂਬੀ ਦੇ ਨਾਲ ਹੀ ਆਉਣ ਵਾਲੇ ਸਾਰੇ ਫੋਨਾਂ ਵਿੱਚ ਇਹ ਸਭ ਤੋਂ ਘੱਟ ਕੀਮਤ ਵਾਲਾ ਫ਼ੋਨ ਹੈ। ਫ਼ੋਨ ਦੀ ਖ਼ਾਸੀਅਤ ਵਿੱਚ ਇਸ ਦੀ ਫੁੱਲ ਐਚ.ਡੀ. ਸਕਰੀਨ, ਫ਼ੋਨ ਦਾ ਡਿਸਪਲੇ ਪਿਕਸਲ ਡੈਨਿਸਿਟੀ 441 ਹੈ। ਫ਼ੋਨ ਵਿੱਚ 3500 mAh ਦੀ ਪਾਵਰਫੁੱਲ ਬੈਟਰੀ ਦਿੱਤੀ ਗਈ ਹੈ ਜੋ ਇੱਕ ਤੋਂ ਜ਼ਿਆਦਾ ਦਿਨ ਦਾ ਬੈਕ-ਅਪ ਦੇ ਸਕਦੀ ਹੈ।


 


ਫੋਨ ਵਿੱਚ 13 MP ਦਾ ਕੈਮਰਾ ਤੇ 8MP ਦਾ ਫ਼ਰੰਟ ਕੈਮਰਾ ਦਿੱਤਾ ਗਿਆ ਹੈ। ਫ਼ੋਨ ਵਿੱਚ ਨਾਓ ਲਾਂਚਰ ਦਿੱਤਾ ਗਿਆ ਹੈ। lenovo ਇਸ ਫ਼ੋਨ ਉੱਤੇ ਕੁਝ ਖ਼ਾਸ ਆਫ਼ਰ ਵੀ ਦੇ ਰਿਹਾ ਹੈ। ਯਾਤਰਾ ਡਾਟਕਾਮ ਉੱਤੇ ਇਸ ਫ਼ੋਨ ਦੀ ਬੁਕਿੰਗ ਉੱਤੇ 15,000 ਦਾ ਕੈਸ਼ ਬੈਕ ਮਿਲੇਗਾ। ਇਸ ਤੋਂ ਇਲਾਵਾ ਕਿੰਡਲ ਈ-ਬਕਸ ਉੱਤੇ 500 ਰੁਪਏ ਤੱਕ ਦੀ ਖ਼ਰੀਦ ਉੱਤੇ 80 ਫ਼ੀਸਦੀ ਦੀ ਛੋਟ ਮਿਲੇਗੀ। ਫ਼ੋਨ ਖ਼ਰੀਦਣ ਵਾਲੇ ਗ੍ਰਾਹਕਾਂ ਨੂੰ 100 ਫ਼ੀਸਦੀ ਕੈਸ਼ਬੈਕ ਆਫ਼ਰ ਵੀ ਮਿਲ ਸਕਦਾ ਹੈ। ਇਹ ਆਫ਼ਰ 3 ਅਕਤੂਬਰ ਤੱਕ ਉਪਲਬਧ ਹੋਵੇਗਾ।