ਨਵੀਂ ਦਿੱਲੀ : ਹੁੰਡਈ ਕਰੇਟਾ, ਡਿਜ਼ਾਇਨ ਦੇ ਮਾਮਲੇ ਵਿੱਚ ਜਿੰਨੀ ਦਮਦਾਰ ਹੈ, ਫੀਚਰ ਦੇ ਮਾਮਲੇ ਵਿੱਚ ਓਨੀ ਹੀ ਲਾਜਵਾਬ ਵੀ ਹੈ। ਦੂਜੇ ਪਾਸੇ ਜਦੋਂ ਤੋਂ ਮਾਰੂਤੀ ਸੁਜ਼ੂਕੀ ਵਿਟਾਰਾ ਬਰੇਜ਼ਾ ਦੀ ਐਂਟਰੀ ਹੋਈ ਹੈ, ਉਸ ਵੇਲੇ ਤੋਂ ਕਰੇਟਾ ਦੀ ਮੰਗ ਥੋੜੀ ਵਧੀ ਹੋਈ ਹੈ। ਹੁਣ ਹੁੰਡਈ ਦੀ ਯੋਜਨਾ ਜਲਦੀ ਹੀ ਕਰੇਟਾ ਦਾ ਨਵਾਂ ਰੂਪ ਉਤਾਰਨ ਦੀ ਹੈ ਤਾਂ ਕਿ ਇਸ ਵਿੱਚ ਜਾਦੂ ਨੂੰ ਕਾਇਮ ਰੱਖਿਆ ਜਾ ਸਕੇ।


ਸੰਭਾਵਨਾ ਹੈ ਕਿ ਭਾਰਤ ਵਿੱਚ ਨਵੀਂ ਕਰੇਟਾ ਨੂੰ ਸਾਲ 2017 ਵਿੱਚ ਉਤਾਰਿਆ ਜਾ ਸਕਦਾ ਹੈ। ਦੁਨੀਆ ਦੇ ਸਾਹਮਣੇ ਇਸ ਨੂੰ ਬ੍ਰਾਜ਼ੀਲ ਵਿੱਚ ਨਵੰਬਰ ਵਿੱਚ ਹੋਣ ਵਾਲੇ ਸਾਓ ਪਾਓਲੋ ਇੰਟਰਨੈਸ਼ਨਲ ਮੋਟਰ ਸ਼ੋਅ ਵਿੱਚ ਪੇਸ਼ ਕੀਤਾ ਜਾਵੇਗਾ।



ਕੁਝ ਸਮਾਂ ਪਹਿਲਾ ਹੁੰਡਈ ਦੀ ਬ੍ਰਾਜ਼ੀਲ ਯੂਨਿਟ ਨੇ ਨਵੀਂ ਕਰੇਟਾ ਦੀ ਝਲਕ ਵਿਖਾਈ ਸੀ। ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਨਵੀਂ ਕਰੇਟਾ ਦੇ ਅੱਗੇ ਵੱਲ ਵੱਡੀ ਗਰਿਲ ਮਿਲੇਗੀ। ਇਸ ਦਾ ਡਿਜ਼ਾਇਨ ਬਹੁਤ ਸ਼ਾਰਪ ਤੇ ਆਕਰਸ਼ਕ ਹੋਵੇਗਾ। ਇਸ ਦੇ ਅੱਗੇ ਵੱਲ ਪਹਿਲਾਂ ਜਿਹੇ ਹੀ ਹੈੱਡ ਲੈਂਪਸ ਮਿਲਣਗੇ ਪਰ ਫੌਗ ਲੈਂਪਸ 90 ਡਿਗਰੀ ਕੋਣ ਵਾਲੇ ਹੋਣਗੇ। ਪਿੱਛੇ ਵੱਲ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ।

ਟੀਜ਼ਰ ਇਮੇਜ਼ ਵਿੱਚ ਪਿੱਛੇ ਵੱਲ ਵੱਡੇ ਬੰਪਰ ਤੇ ਨਵੇਂ ਟੇਪ ਲੈਂਪਸ ਨੂੰ ਵਿਖਾਇਆ ਗਿਆ ਹੈ। ਇਸ ਦੇ ਬੂਟ 'ਤੇ ਕਰੋਮ ਪੱਟੀ ਦਿੱਤੀ ਗਈ ਹੈ ਜੋ ਦੋਹਾਂ ਵੱਲ ਲੱਗੇ ਟੇਲ ਲੈਂਪਸ ਤੱਕ ਜਾਂਦੀ ਹੈ। ਨਵੀਂ ਕਰੇਟਾ ਦੇ ਇੰਜ਼ਨ ਨਾਲ ਜੁੜੀ ਕੋਈ ਵੀ ਅਧਿਕਾਰਤ ਜਾਣਕਾਰੀ ਹਾਲੇ ਨਹੀਂ ਮਿਲੀ ਹੈ।