ਜੀਓ ਤੋਂ ਬਾਅਦ ਵੋਡਾਫੋਨ ਵੱਲੋਂ ਵੱਡੀ ਖੁਸ਼ਖਬਰੀ !
ਏਬੀਪੀ ਸਾਂਝਾ | 27 Sep 2016 11:54 AM (IST)
ਨਵੀਂ ਦਿੱਲੀ: ਰਿਲਾਇੰਸ ਜੀਓ ਦੀ ਐਂਟਰੀ ਨੇ ਟੈਲੀਕਾਮ ਖੇਤਰ ਵਿੱਚ ਡਾਟਾ ਟੈਰਿਫ ਵਾਰ ਛੇਡ ਦਿੱਤੀ ਹੈ। ਹਾਲ ਹੀ ਵਿੱਚ ਵੋਡਾਫੋਨ ਨੇ ਆਪਣੇ 4G ਪਲਾਨ ਨੂੰ ਰਿਵਾਇਜ਼ ਕੀਤਾ ਹੈ। ਇਹ ਪਲਾਨ ਪੋਸਟਪੇਡ ਗਾਹਕਾਂ ਲਈ ਹੈ ਜਿਸ ਦੀ ਸ਼ੁਰੂਆਤ ਮੁੰਬਈ ਤੋਂ ਕੀਤੀ ਗਈ ਹੈ। ਨਵੇਂ ਡਾਟਾ ਪਲਾਨ ਮੁਤਾਬਕ 2 ਜੀ.ਬੀ. 4 G/3G ਡਾਟਾ ਦੀ ਸਕੀਮ 450 ਰੁਪਏ ਹੈ ਜੋ ਪਹਿਲਾਂ 650 ਰੁਪਏ ਸੀ, 5 ਜੀ.ਬੀ. 4G/3G ਡਾਟਾ ਦੀ ਕੀਮਤ 650 ਰੁਪਏ ਹੈ ਜੋ ਪਹਿਲਾਂ 850 ਰੁਪਏ ਸੀ। ਇਨ੍ਹਾਂ ਹੀ ਨਹੀਂ ਹੁਣ 6 ਜੀ.ਬੀ. 4G/3G ਡਾਟਾ ਦੇ ਲਈ 750 ਰੁਪਏ ਦੇਣੇ ਹੋਣਗੇ, ਉੱਥੇ ਹੀ 7 ਜੀ.ਬੀ. ਡਾਟਾ ਲਈ 850 ਤੇ 10 ਜੀ.ਬੀ. ਡਾਟਾ ਲਈ 999 ਰੁਪਏ ਦੇਣੇ ਹੋਣਗੇ। 15 ਜੀ.ਬੀ. ਡਾਟਾ ਲਈ 1499 ਤੇ 20 ਜੀ.ਬੀ. ਡਾਟਾ ਲ਼ਈ 1999 ਰੁਪਏ ਦੇਣੇ ਹੋਣਗੇ। ਹਾਲ ਹੀ ਵਿੱਚ ਰਿਲਾਇੰਸ ਜੀਓ ਤੋਂ ਮਿਲ ਰਹੀ ਚੁਣੌਤੀ ਦੇ ਸਵਾਲ 'ਤੇ ਵੋਡਾਫੋਨ ਇੰਡੀਆ ਨੇ ਕਮਰਸ਼ੀਅਲ ਡਾਇਰੈਕਟਰ ਸੰਦੀਪ ਕਟਾਰੀਆ ਨੇ ਕਿਹਾ ਸੀ ਕਿ ਭਾਰਤ ਬਹੁਤ ਵੱਡਾ ਸਪੈਕਟਰਮ ਹੈ। ਅਸੀਂ ਬਾਜ਼ਾਰ ਵਿੱਚ ਨਵੀਂ ਐਂਟਰੀ ਨਹੀਂ ਹਾਂ ਤੇ ਸਾਡੇ 5 ਜਾਂ 10 ਮਿਲੀਅਨ ਗਾਹਕ ਵੀ ਨਹੀਂ। ਅਸੀਂ 200 ਮਿਲੀਅਨ ਗਾਹਕਾਂ ਦਾ ਧਿਆਨ ਰੱਖਣਾ ਹੈ। ਇਹ ਰਿਵਾਈਜ਼ਡ ਕੀਮਤਾਂ ਹੁਣ ਸਿਰਫ ਪੋਸਟ ਪੇਡ ਗਾਹਕਾਂ ਦੇ ਲਈ ਉਪਲਬਧ ਹਨ।