ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਹ ਰਿਕਾਰਡ ਦੇਸ਼ ਦੀ ਥਾਂ ਦੁਨੀਆ 'ਚ ਬਣਿਆ ਹੈ। ਰਿਲਾਇੰਸ ਜੀਓ ਨੇ ਇੱਕ ਸਾਲ 'ਚ 13 ਕਰੋੜ ਯੂਜ਼ਰ ਬਣਾਏ ਜੋ ਆਪਣੇ ਆਪ 'ਚ ਇੱਕ ਰਿਕਾਰਡ ਹੈ। ਇਹ ਜਾਣਕਾਰੀ ਜੀਓ ਦੇ ਇੱਕ ਸਾਲ ਪੂਰੇ ਹੋਣ 'ਤੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣੇ ਵਰਕਰਾਂ ਨੂੰ ਮੈਸੇਜ਼ ਰਾਹੀਂ ਦਿੱਤੀ।
ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਮੁਖੀ ਮੁਕੇਸ਼ ਅੰਬਾਨੀ ਨੇ ਜੀਓ ਦੇ ਇੱਕ ਸਾਲ ਪੂਰੇ ਹੋਣ 'ਤੇ ਆਪਣੇ ਵਰਕਰਾਂ ਨੂੰ ਲਿਖੀ ਚਿੱਠੀ 'ਚ ਲਿਖਿਆ ਕਿ ਪਿਛਲੇ ਇੱਕ ਸਾਲ 'ਚ ਅਸੀਂ ਕਈ ਰਿਕਾਰਡ ਤੋੜੇ ਹਨ। ਭਾਰਤ ਵਿੱਚ ਵੀ ਤੇ ਦੁਨੀਆ 'ਚ ਵੀ। ਮੈਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਇਹ ਗੱਲ ਸੱਚ ਸਹੀ ਨਹੀਂ ਕਿ ਭਾਰਤ ਹਾਈ ਤਕਨੀਕ ਨੂੰ ਅਪਨਾਉਣ ਲਈ ਤਿਆਰ ਨਹੀਂ ਹੈ।
ਅੰਬਾਨੀ ਨੇ ਕਿਹਾ ਨਵੀਂ ਤਕਨੀਕ ਨੂੰ ਲਾਂਚ ਕਰਨ ਦੇ ਨਾਲ-ਨਾਲ ਰਿਅਲ ਟਾਈਮ 'ਚ ਇਸ ਨੂੰ ਦੇਸ਼ ਭਰ 'ਚ ਆਪਰੇਟ ਕਰਨਾ ਵੀ ਚੁਣੌਤੀ ਹੈ। ਜੀਓ ਨੇ ਲਾਂਚ ਵੇਲੇ 90 ਦਿਨ ਤੱਕ ਫਰੀ ਕਾਲਿੰਗ ਤੇ ਡੇਟਾ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਇਸ ਆਫਰ ਨੂੰ 90 ਦਿਨ ਹੋਰ ਵਧਾ ਦਿੱਤਾ। ਜਦੋਂ ਕੰਪਨੀ ਨੇ ਪਲਾਨ ਲਾਂਚ ਕੀਤਾ ਤਾਂ ਉਹ ਬੇਹੱਦ ਸਸਤਾ ਹੈ। ਹੁਣ 399 ਰੁਪਏ 'ਚ 84 ਦਿਨ ਡਾਟਾ ਤੇ ਕਾਲਿੰਗ ਫਰੀ ਹੈ।
ਜੀਓ ਤੋਂ ਪਹਿਲਾਂ ਇੱਕ ਜੀਬੀ ਡਾਟਾ ਲਈ ਕੰਪਨੀਆਂ 250 ਰੁਪਏ ਲੈਂਦੀਆਂ ਹਨ ਹੁਣ ਉਹੀ ਕੰਪਨੀਆਂ 5 ਤੋਂ 6 ਰੁਪਏ 'ਚ ਇੱਕ ਜੀਬੀ ਡੇਟਾ ਦੇ ਰਹੀਆਂ ਹਨ।