ਨਵੀਂ ਦਿੱਲੀ: ਜੀਓ ਨੇ ਇਸ ਸਾਲ ਵਿੱਚ ਗਾਹਕਾਂ ਨੂੰ ਖੁਸ਼ ਕਰਨ ਲਈ ਇੱਕ ਹੋਰ ਧਮਾਕੇਦਾਰ ਆਫਰ ਪੇਸ਼ ਕੀਤਾ ਹੈ। ਇਸ ਤਹਿਤ ਗਾਹਕਾਂ ਨੂੰ 399 ਰੁਪਏ ਦੇ ਰੀਚਾਰਜ ਵਿੱਚ 3300 ਰੁਪਏ ਦਾ ਕੈਸ਼ਬੈਕ ਆਫ਼ਰ ਮਿਲੇਗਾ। ਅੱਜ ਜੀਓ ਨੇ ਆਪਣੇ ਗਾਹਕਾਂ ਲਈ ਐਡੀਸ਼ਨਲ ਸਰਪਰਾਈਜ਼ ਕੈਸ਼ਬੈਕ ਦਾ ਆਫਰ ਪੇਸ਼ ਕਰਦਿਆਂ ਉਨ੍ਹਾਂ ਨੂੰ 399 ਰੁਪਏ ਦੇ ਰੀਚਾਰਜ ਵਿੱਚ 3300 ਰੁਪਏ ਦਾ ਕਸ਼ਬੈਕ ਪਾਉਣ ਦਾ ਧਮਾਕੇਦਾਰ ਆਫਰ ਪੇਸ਼ ਕੀਤਾ ਹੈ।


ਇਹ ਕੈਸ਼ਬੈਕ 400 ਰੁਪਏ ਦੇ ਮਾਈ ਜੀਓ ਕੈਸ਼ਬੈਕ ਵਾਊਚਰ ਦੇ ਰੂਪ ਵਿੱਚ ਮਿਲੇਗਾ। 300 ਰੁਪਏ ਦਾ ਇੰਸਟੈਂਟ ਕੈਸ਼ਬੈਕ ਵਾਊਚਰ ਮੋਬਾਈਲ ਵਾਇਲੈਟਸ ਤੋਂ ਰੀਚਾਰਜ ਕਰਵਾਉਣ 'ਤੇ ਮਿਲੇਗਾ। 2600 ਰੁਪਏ ਤੱਕ ਦਾ ਡਿਸਕਾਊਂਟ ਈ-ਕਾਮਰਸ ਪਲੇਅਰਜ਼ ਤੋਂ ਮਿਲੇਗਾ। ਇਸ ਨਵੇਂ ਦਾਲ ਵਿੱਚ ਜੀਓ ਨੇ ਪਹਿਲਾਂ ਹੀ ਦੋ ਅਜਿਹੇ ਮੰਥਲੀ ਰੀਚਾਰਜ ਪਲਾਨ ਸ਼ੁਰੂ ਕੀਤੇ ਸਨ ਜਿਨ੍ਹਾਂ ਦੀ ਕੀਮਤ 199 ਤੇ 299 ਰੁਪਏ ਸੀ ਤੇ ਇਹ ਬਾਕੀ ਸਾਰੇ ਪਲਾਨ ਤੋਂ ਵੱਖਰੇ ਹਨ।

ਕੈਸ਼ਬੈਕ ਆਫਰਜ਼ ਵਿੱਚ ਜੀਓ ਸਭ ਟੈਲੀਕਾਮ ਕੰਪਨੀਆਂ ਤੋਂ ਅੱਗੇ ਨਿਕਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸੇ ਨੇ ਹੀ ਆਪਣੇ ਗਾਹਕਾਂ ਲਈ ਰੀਚਾਰਜ ਤੇ 100 ਫੀਸਦੀ ਕੈਸ਼ਬੈਕ ਦਾ ਆਫਰ ਸ਼ੁਰੂ ਕੀਤਾ ਸੀ। ਇਸੇ ਲੜੀ ਨੂੰ ਜਾਰੀ ਰੱਖਦਿਆਂ ਜੀਓ ਨੇ ਟ੍ਰਿਪਲ ਕੈਸ਼ਬੈਕ ਦਾ ਆਫਰ ਲਿਆਂਦਾ ਸੀ। ਇਸ ਵਿੱਚ ਗਾਹਕਾਂ ਨੂੰ ਆਨਲਾਈਨ ਜ਼ਰੀਏ ਰੀਚਾਰਜ ਕਰਵਾਉਣ ਤੇ ਲੋਕਾਂ ਨੂੰ ਅਜਿਹੇ ਫਾਇਦੇ ਦਿੱਤੇ ਜੋ ਹੋਰ ਕੰਪਨੀਆਂ ਆਪਣੇ ਗਾਹਕਾਂ ਨੂੰ ਨਹੀਂ ਦੇ ਸਕਦੀਆਂ ਸਨ।

ਇਸ ਤੋਂ ਇਲਾਵਾ ਜੀਓ ਇਸ ਆਫਰ ਦੇ ਜ਼ਰੀਏ ਆਪਣੇ ਗਾਹਕਾਂ ਨੂੰ ਆਨਲਾਈਨ ਰੀਚਾਰਜ ਵੱਲ ਵਧਾਉਣ ਦਾ ਕੰਮ ਕਰ ਰਿਹਾ ਹੈ। ਇਸ ਕੰਮ ਨੂੰ 15 ਜਨਵਰੀ, 2018 ਤੋਂ ਪਹਿਲਾਂ ਪੂਰਾ ਕਰਨਾ ਚਾਹੁੰਦੀ ਹੈ।