ਨਵੀਂ ਦਿੱਲੀ: ਰਿਲਾਇੰਸ ਜੀਓ ਯੂਜ਼ਰਸ ਲਈ ਵੱਡੀ ਖੁਸ਼ਖ਼ਬਰੀ ਹੈ। ਫੇਸਬੁਕ, ਵ੍ਹੱਟਸਐਪ ਅਤੇ ਗੂਗਲ ਸਰਵੀਸ ਦਾ ਸਪੌਰਟ ਦੇਣ ਤੋਂ ਬਾਅਦ ਹੁਣ ਜੀਓ ਫੋਨ ‘ਚ ਵਾਈਫਾਈ ਹੌਟ-ਸਪੌਟ ਦਾ ਫੀਚਰ ਦਿੱਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ ਕੰਪਨੀ ਇਸ ਦੀ ਟੇਸਟਿੰਗ ਕਰ ਰਹੀ ਹੈ ਅਤੇ ਜਲਦੀ ਹੀ ਇਸ ਨੂੰ ਜੀਓ ਫੋਨ ਯੂਜ਼ਰਸ ਨੂੰ ਅਪਡੇਟ ਲਈ ਲੌਂਚ ਕਰ ਦਿੱਤਾ ਜਾਵੇਗਾ।

ਰਿਪੋਰਟ ਮੁਤਾਬਕ ਜੀਓ ਫੋਨ ਵਾਈਫਾਈ, ਹੌਟ ਸਪੌਟ ਫੀਚਰ ਕਈ ਪੜਾਵਾਂ ‘ਚ ਦਿੱਤਾ ਜਾਵੇਗਾ। ਜਿਸ ਮੁਤਾਬਕ ਹੋ ਸਕਦਾ ਹੈ ਕਿ ਕਿਸੇ ਫੋਨ ‘ ਚਇਹ ਫੀਚਰ ਪਹਿਲਾਂ ਮਿਲੇ ਅਤੇ ਕਿਸੇ ‘ਚ ਬਾਅਦ ‘ਚ। ਇਸ ਨੂੰ ਐਕਟਿਵੈਟ ਕਰਨ ਲਈ ਫੋਨ ਦੀ ਸੈਟਿੰਗ ‘ਚ ਆਪਸ਼ਨ ਦਿੱਤਾ ਜਾਵੇਗਾ ਜਿੱਥੇ ਜਾ ਕੇ ਇਸ ਨੂੰ ਆਨ-ਆਫ ਕਰ ਸਕਦੇ ਹੋ।

ਜੀਓ ਫੋਨ ਦੇ ਫੀਚਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ 2.4 ਇੰਚ ਸਕਰੀਨ ਦਿੱਤੀ ਗਈ ਹੈ। ਜੀਓ 4ਜੀ ਫੋਨ ਹੈ ਜੋ KAI OS ‘ਤੇ ਚਲਦਾ ਹੈ। ਇਸ ‘ਚ 1.2 GHz ਡਿਊਲ ਕੋਰ ਪ੍ਰੋਸੈਸਰ ਦਿੱਤਾ ਹੈ ਜਿਸ ‘ਚ ਵਾਈਫਾਈ, 3ਜੀ-4ਜੀ ਅਤੇ ਬਲੂਟੂਥ ਦੇ ਨਾਲ ਦੂਜੇ ਫੋਨਾਂ ਨਾਲ ਕਨੈਕਟੀਵਿਟੀ ਦਿੱਤੀ ਗਈ ਹੈ।

ਹਾਲ ਹੀ ‘ਚ ਜੀਓ ਨੇ ਕੁੰਭ ਦੇ ਮੇਲਟ ਕਰਕੇ ਇੱਕ ਖਾਸ ਐਪ ਦਾ ਵੀ ਐਲਾਨ ਕੀਤਾ ਹੈ, ਜੋ ਇੱਕ ਲੋਕੇਟਰ ਐਪ ਹੈ। ਇਸ ਨਾਲ ਯੂਜ਼ਰਸ ਕੁੰਭ ‘ਚ ਗੁੰਮ ਹੋਣ ‘ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਟ੍ਰੈਕ ਕਰ ਸਕਦੇ ਹਨ।