ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ 'ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ ਸ਼ੁਰੂ ਹੋਈ ਸੀ। ਕੁਝ ਦਿਨਾਂ 'ਚ ਹੀ ਲੱਖਾਂ ਲੋਕਾਂ ਨੇ ਫੋਨ ਬੁੱਕ ਕਰਵਾ ਲਏ। ਹੁਣ ਜੀਓ ਫੋਨ ਦੀ ਡਿਲੀਵਰੀ ਦਾ ਇੰਤਜ਼ਾਰ ਕਰ ਰਹੇ ਗਾਹਕਾਂ ਨੂੰ ਝਟਕਾ ਲੱਗਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਫੋਨ ਦੀ ਡਿਲੀਵਰੀ ਤਾਰੀਖ ਨੂੰ ਅੱਗੇ ਵਧਾ ਦਿੱਤਾ ਹੈ। ਪਹਿਲਾਂ ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਜੀਓ ਫੀਚਰ ਫੋਨ ਦੀ ਡਿਲੀਵਰੀ ਨਰਾਤਿਆਂ ਦੇ ਸ਼ੁਰੂ ਹੋਣ 'ਤੇ 21 ਸਤੰਬਰ ਨੂੰ ਹੋਣੀ ਸ਼ੁਰੂ ਹੋ ਜਾਵੇਗੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਜਾਣਕਾਰੀ ਠੀਕ ਨਹੀਂ ਹੈ। ਜੀਓ ਸਟੋਰ ਦੇ ਕੁਝ ਰਿਟੇਲਰਾਂ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਮੈਸੇਜ ਆਇਆ ਹੈ ਕਿ ਫੋਨ ਦੀ ਡਿਲੀਵਰੀ ਇੱਕ ਅਕਤੂਬਰ ਤੱਕ ਟਾਲ ਦਿੱਤੀ ਗਈ ਹੈ। ਹੁਣ ਫੋਨ ਇੱਕ ਅਕਤੂਬਰ ਤੋਂ 3 ਅਕਤੂਬਰ ਦੇ ਵਿੱਚ ਭੇਜਿਆ ਜਾਵੇਗਾ। ਕਿੰਨਾ ਡਾਟਾ ਮਿਲੇਗਾ ਜੀਓ 4-ਜੀ ਫੋਨ ਲਈ ਮੁੱਖ ਤੌਰ 'ਤੇ ਦੋ ਡਾਟਾ ਪਲਾਨ ਦਿੱਤੇ ਗਏ ਹਨ। ਪਹਿਲਾ 153 ਰੁਪਏ ਦਾ ਤੇ ਦੂਜਾ 309 ਰੁਪਏ ਦਾ। 153 ਰੁਪਏ ਦੇ ਡਾਟਾ ਪੈਕ 'ਚ ਯੂਜ਼ਰ ਨੂੰ ਰੋਜ਼ਾਨਾ 500 ਐਮਬੀ ਡਾਟਾ 4-ਜੀ ਸਪੀਡ ਨਾਲ ਮਹੀਨੇਭਰ ਲਈ ਮਿਲੇਗਾ। ਦੂਜੇ 309 ਵਾਲੇ ਪੈਕ 'ਚ ਹਰ ਰੋਜ਼ ਇਕ ਜੀਬੀ ਡਾਟਾ ਮਿਲੇਗਾ।