ਨਵੀਂ ਦਿੱਲੀ: ਮੋਬਾਈਲ ਦੇ 13 ਡਿਜ਼ਟ ਨੰਬਰ ਨੂੰ ਲੈ ਕੇ ਅਫਵਾਹਾਂ ਪੂਰੇ ਜ਼ੋਰਾਂ 'ਤੇ ਹਨ। ਅਜਿਹੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਹਨ ਕਿ ਹੁਣ ਮੋਬਾਈਲ ਨੰਬਰ 10 ਦੀ ਥਾਂ 13 ਡਿਜ਼ਟ ਦੇ ਹੋਣਗੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਿਵੇਂ ਇੱਕ ਛੋਟੀ ਦੀ ਗੱਲ ਨੂੰ ਤੋੜ-ਮਰੋੜ ਦੇ ਇਹ ਅਫਵਾਹ ਫੈਲਾ ਦਿੱਤੀ ਗਈ।
ਸਰਕਾਰੀ ਟੈਲੀਕਾਮ ਆਪ੍ਰੇਟਰ BSNL ਨੇ ਜਾਣਕਾਰੀ ਦਿੱਤੀ ਹੈ ਕਿ ਡਿਪਾਰਟਮੈਂਟ ਆਫ ਟੈਲੀਕਾਮ ਨੇ ਬੀਤੀ 8 ਜਨਵਰੀ ਨੂੰ ਇਸ ਨਾਲ ਜੁੜੀ ਇੱਕ ਮੀਟਿੰਗ ਕੀਤੀ ਸੀ। ਮੀਟਿੰਗ ਵਿੱਚ (ਮਸ਼ੀਨ ਟੂ ਮਸ਼ੀਨ) ਕਮਿਊਨੀਕਸ਼ਨ ਲਈ 13 ਡਿਜ਼ਟ ਦੇ ਨੰਬਰ ਨੂੰ ਲਾਗੂ ਕਰਨ ਦੀ ਗੱਲ ਹੋਈ ਸੀ। M2M ਕਮਿਊਨੀਕੇਸ਼ਨ ਵਪਾਰ ਨਾਲ ਜੁੜਿਆ ਹੁੰਦਾ ਹੈ। ਇਸ ਦਾ ਮੋਬਾਈਲ ਫੋਨ ਇਸਤੇਮਾਲ ਕਰਨ ਵਾਲੇ ਆਮ ਗਾਹਕਾਂ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ।
M2M ਕਮਿਊਨੀਕੇਸ਼ਨ ਲਈ 13 ਡਿਜ਼ਟ ਦੇ ਨੰਬਰ ਨੂੰ ਇੱਕ ਜੁਲਾਈ ਤੋਂ ਲਾਗੂ ਕਰਨ ਦੀ ਗੱਲ ਆਖੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸ ਮਕਸਦ ਨਾਲ ਮੋਬਾਈਲ ਇਸਤੇਮਾਲ ਕਰਨ ਵਾਲਿਆਂ ਨੂੰ 13 ਡਿਜ਼ਟ ਦਾ ਨੰਬਰ ਦਿੱਤਾ ਜਾਵੇਗਾ। ਇਸ 'ਤੇ ਕੰਮ ਇੱਕ ਅਕਤੂਬਰ 2018 ਤੋਂ ਸ਼ੁਰੂ ਹੋਵੇਗਾ ਤੇ ਆਖਰੀ ਤਰੀਕ 31 ਦਸੰਬਰ, 2018 ਤੱਕ ਹੈ।
M2M ਕਮਿਊਨੀਕੇਸ਼ਨ ਦਾ ਆਮ ਲੋਕਾਂ ਦੇ ਫੋਨ ਇਸਤੇਮਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਇਸ ਦਾ ਕੰਮ ਬਿਜਨੈਸ ਨਾਲ ਜੁੜੀਆਂ ਗੱਲਾਂ ਨਾਲ ਹੁੰਦਾ ਹੈ। ਬਿਜਨੈਸ ਨਾਲ ਜੁੜੇ ਕੰਮਕਾਜ ਦਾ ਦੂਰ ਤੋਂ ਹੀ ਧਿਆਨ ਰੱਖਣ ਲਈ ਕੀਤਾ ਜਾਂਦਾ ਹੈ। ਬਿਜਨੈਸ ਤੋਂ ਇਲਾਵਾ ਮਸ਼ੀਨਾਂ ਵੀ ਇਸ ਦਾ ਇਸਤੇਮਾਲ ਕਰਦੀਆਂ ਹਨ।
ਅਜਿਹੇ ਵਿੱਚ ਸਾਫ ਹੈ ਕਿ ਤੁਸੀਂ M2M ਕਮਿਊਨੀਕਸ਼ਨ ਦਾ ਇਸਤੇਮਾਲ ਨਹੀਂ ਕਰਦੇ ਇਸ ਲਈ ਤੁਹਾਡਾ ਫੋਨ ਨੰਬਰ 10 ਡਿਜ਼ਟ ਹੀ ਰਹੇਗਾ।