ਨਵੀਂ ਦਿੱਲੀ: ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਦੇ ਚਰਚੇ ਪੂਰੇ ਮੁਲਕ ਵਿੱਚ ਹੋ ਰਹੇ ਹਨ। ਆਪਣੀ ਫਿਲਮ ਦੇ ਵੀਡੀਓ ਕਲਿਪ ਤੋਂ ਵਾਇਰਲ ਹੋਈ ਅਦਾਕਾਰਾ ਨੇ ਸਰਚ ਦੇ ਮਾਮਲੇ ਵਿੱਚ ਸਨੀ ਲਿਓਨੀ, ਦੀਪਿਕਾ ਪਾਦੁਕੋਣ ਤੱਕ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਪ੍ਰਿਆ ਪ੍ਰਕਾਸ਼ ਨੇ ਨਵਾਂ ਰਿਕਾਰਡ ਬਣਾਉਂਦਿਆਂ ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਅਸੀਂ ਗੱਲ ਕਰ ਰਹੇ ਹਾਂ ਪ੍ਰਿਆ ਪ੍ਰਕਾਸ਼ ਦੇ ਇੰਸਟਾਗ੍ਰਾਮ ਅਕਾਉਂਟ ਦੀ। ਪ੍ਰਿਆ ਵਾਰੀਅਰ ਫਾਲੋਅਰਜ਼ ਦੇ ਮਾਮਲੇ ਵਿੱਚ ਇੰਸਟਾਗ੍ਰਾਮ ਦੇ ਮਾਲਕ ਮਾਰਕ ਜ਼ਕਰਬਰਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇੰਸਟਾਗ੍ਰਾਮ 'ਤੇ ਮਾਰਕ ਦੇ 4 ਮਿਲੀਅਨ ਮਤਲਬ 40 ਲੱਖ ਫਾਲੋਅਰਜ਼ ਹਨ ਤੇ ਹੁਣ ਪ੍ਰਿਆ ਦੇ 4.5 ਮਿਲੀਅਨ ਮਤਲਬ 45 ਲੱਖ ਫਾਲੋਅਰਜ਼ ਹੋ ਚੁੱਕੇ ਹਨ।
ਇੰਸਟਾਗ੍ਰਾਮ ਵੀ ਫੇਸਬੁੱਕ ਦੀ ਹੀ ਕੰਪਨੀ ਹੈ। ਪ੍ਰਿਆ ਨੇ ਇਸ ਪਲੇਟਫਾਰਮ ਦੇ ਮਾਲਕ ਨੂੰ ਪਿੱਛੇ ਕਰ ਦਿੱਤਾ ਹੈ। ਇਹ ਕਾਮਯਾਬੀ ਪ੍ਰਿਆ ਲਈ ਕਾਫੀ ਖਾਸ ਹੈ। ਪ੍ਰਿਆ ਪ੍ਰਕਾਸ਼ ਉਹੀ ਅਦਾਕਾਰਾ ਹੈ ਜਿਸ ਦਾ ਅੱਖ ਮਾਰਨ ਦਾ ਵੀਡੀਓ ਸੁਰਖੀਆਂ ਵਿੱਚ ਹੈ। ਸਿਰਫ 18 ਸਾਲ ਦੀ ਇਸ ਅਦਾਕਾਰਾ ਨੂੰ ਇੱਕ ਵੀਡੀਓ ਨੇ ਪੂਰੇ ਮੁਲਕ ਵਿੱਚ ਮਸ਼ਹੂਰ ਕਰ ਦਿੱਤਾ ਹੈ।