ਨਵੀਂ ਦਿੱਲੀ: ਸਵਦੇਸ਼ੀ ਮੋਬਾਈਲ ਨਿਰਮਾਤਾ ਲਾਵਾ (Lava) ਇੰਟਰਨੈਸ਼ਨਲ ਨੇ ਵੀਰਵਾਰ ਨੂੰ ਕਿਹਾ ਕਿ ਇਸ ਨੇ ਦੁਨੀਆ ਦਾ ਪਹਿਲਾ Customer customizable ਸਮਾਰਟਫੋਨ ਪੇਸ਼ ਕੀਤਾ ਹੈ, ਜੋ ਗਾਹਕਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਤਰਜੀਹਾਂ ਮੁਤਾਬਕ ਕਲਰ, ਕੈਮਰੇ, ਮੈਮੋਰੀ, ਸਟੋਰੇਜ ਕਪੈਸਟੀ ਨੂੰ ਸਲੈਕਟ ਕਰਨ ਦੀ ਇਜਾਜ਼ਤ ਦੇਵੇਗਾ।
11 ਜਨਵਰੀ ਤੋਂ ਹੋਵੇਗੀ ਵਿਕਰੀ
ਲਾਵਾ ਇੰਟਰਨੈਸ਼ਨਲ ਦੇ ਡਾਇਰੈਕਟਰ ਅਤੇ ਕਾਰੋਬਾਰੀ ਮੁਖੀ ਸੁਨੀਲ ਰੈਨਾ ਨੇ ਦੱਸਿਆ ਕਿ ਕਸਟਮਾਈਜ਼ੇਬਲ ਸਮਾਰਟਫੋਨ ਸੀਰੀਜ਼, ਜਿਸ ਦਾ ਬ੍ਰਾਂਡ ਨਾਂ ਐਮਵਾਈਜ਼ੈਡ ਹੈ, ਦਾ ਨਿਰਮਾਣ ਕੰਪਨੀ ਦੇ ਦੇਸੀ ਪਲਾਂਟ ਵਿਖੇ ਕੀਤਾ ਗਿਆ ਹੈ ਅਤੇ ਇਸ ਦੀ ਵਿਕਰੀ 11 ਜਨਵਰੀ ਤੋਂ ਸ਼ੁਰੂ ਹੋਵੇਗੀ।
66 ਕੌਂਬਿਨੇਸ਼ਨ ਨੂੰ ਕਰ ਸਕੋਗੇ ਸਲੈਕਟ
ਰੈਨਾ ਨੇ ਕਿਹਾ ਕਿ ਦੁਨੀਆ ਦਾ ਪਹਿਲਾ ਕਸਟਮਾਈਜ਼ੇਬਲ ਸਮਾਰਟਫੋਨ ਗਾਹਕਾਂ ਨੂੰ ਕੈਮਰਾ, ਰੈਮ, ਰੋਮ ਅਤੇ ਰੰਗ ਦੇ 66 ਕੌਂਬਿਨੇਸ਼ਨ ਚੋਂ ਕਿਸੇ ਨੂੰ ਚੁਣਨ ਦਾ ਆਪਸ਼ਨ ਦੇਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਨੇ ਨਵੇਂ ਉਤਪਾਦ ਪੋਰਟਫੋਲੀਓ ਨਾਲ ਇਸ ਸਾਲ ਪੰਜ ਪ੍ਰਤੀਸ਼ਤ ਮਾਰਕੀਟ ਸ਼ੇਅਰ ਹਾਸਲ ਕਰਨ ਦਾ ਟੀਚਾ ਮਿੱਥਿਆ ਹੈ।
Z Series ਦੀ 4 ਮਾਡਲ ਲਾਂਚ
ਲਾਵਾ ਨੇ ਭਾਰਤ ਵਿਚ ਜ਼ੈਡ ਸੀਰੀਜ਼ ਦੇ ਤਹਿਤ ਚਾਰ ਸਮਾਰਟਫੋਨ ਲਾਂਚ ਕੀਤੇ ਹਨ। ਮੇਡ ਇਨ ਇੰਡੀਆ, ਇਹ ਫੋਨ ਨਵੀਨਤਮ ਫੀਡਰਸ ਦੇ ਨਾਲ ਬਾਜ਼ਾਰ ਵਿੱਚ ਲਾਂਚ ਕੀਤੇ ਗਏ ਹਨ। ਇਸ ਤੋਂ ਇਲਾਵਾ ਕੰਪਨੀ ਨੇ Lava Befit SmartBand ਵੀ ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਜ਼ੈੱਡ ਸੀਰੀਜ਼ ਦੇ ਸਾਰੇ ਸਮਾਰਟਫੋਨਸ ਬਿਹਤਰੀਨ ਫੀਚਰਸ ਦੇ ਨਾਲ ਲਾਂਚ ਕੀਤੇ ਗਏ ਹਨ।
ਮਾਈਕ੍ਰੋਮੈਕਸ ਮੁਕਾਬਲਾ ਕਰੇਗਾ
ਲਾਵਾ ਦੇ ਇਹ ਸਮਾਰਟਫੋਨ ਮਾਈਕ੍ਰੋਮੈਕਸ ਨਾਲ ਮੁਕਾਬਲਾ ਕਰਨਗੇ। ਹਾਲ ਹੀ ਵਿੱਚ ਇੱਕ ਹੋਰ ਘਰੇਲੂ ਕੰਪਨੀ ਮਾਈਕ੍ਰੋਮੈਕਸ ਨੇ ਵੀ ਸਮਾਰਟਫੋਨ ਲਾਂਚ ਕੀਤੇ। ਇਹ ਫੋਨ ਮਿਡ-ਰੇਂਜ ਅਤੇ ਬਜਟ ਹਿੱਸੇ ਦੇ ਤਹਿਤ ਲਾਂਚ ਕੀਤੇ ਗਏ। Micromax ਨੇ IN ਸੀਰੀਜ਼ ਪੇਸ਼ ਕੀਤੀ, ਜਿਸ ਵਿਚ ਪਹਿਲਾ In Note 1 ਹੈ ਜਦੋਂ ਕਿ ਦੂਜਾ ਫੋਨ IN 1B ਹੈ ਜੋ ਇੱਕ ਐਂਟਰੀ ਲੈਵਲ ਸੈਗਮੈਂਟ ਸਮਾਰਟਫੋਨ ਹੈ।
ਇਹ ਵੀ ਪੜ੍ਹੋ: Congress Meeting: ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਮੀਟਿੰਗ ਕਰੇਗੀ ਸੋਨੀਆ ਗਾਂਧੀ, ਕਿਸਾਨ ਅੰਦੋਲਨ ਬਾਰੇ ਬਣਾਈ ਜਾਵੇਗੀ ਰਣਨੀਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Lava ਨੇ ਪੇਸ਼ ਕੀਤਾ ਮੇਡ ਇਨ ਇੰਡੀਆ, ਵਿਸ਼ਵ ਦਾ ਸਭ ਤੋਂ ਪਹਿਲਾਂ Customer customizable ਸਮਾਰਟਫੋਨ
ਏਬੀਪੀ ਸਾਂਝਾ
Updated at:
09 Jan 2021 12:09 PM (IST)
ਲਾਵਾ ਇੰਟਰਨੈਸ਼ਨਲ ਦੇ ਡਾਇਰੈਕਟਰ ਅਤੇ ਕਾਰੋਬਾਰੀ ਮੁਖੀ ਸੁਨੀਲ ਰੈਨਾ ਨੇ ਕਿਹਾ ਕਿ ਦੁਨੀਆ ਦਾ ਪਹਿਲਾ Customer customizable ਸਮਾਰਟਫੋਨ ਗਾਹਕਾਂ ਨੂੰ ਕੈਮਰਾ, ਰੈਮ, ਰੋਮ ਅਤੇ ਰੰਗ ਦੇ 66 ਕੌਂਬਿਨੇਸ਼ਨ ਚੋਂ ਕਿਸੇ ਨੂੰ ਵੀ ਸਲੈਕਟ ਕਰਨ ਦਾ ਆਪਸ਼ਨ ਦਵੇਗਾ।
- - - - - - - - - Advertisement - - - - - - - - -