LG Launch New Tablet: ਦੱਖਣੀ ਕੋਰੀਆਈ ਬਹੁ-ਰਾਸ਼ਟਰੀ ਸਮੂਹ LG ਨੇ ਭਾਵੇਂ ਸਮਾਰਟਫੋਨ ਕਾਰੋਬਾਰ ਛੱਡ ਦਿੱਤਾ ਹੈ, ਪਰ ਇਸ ਨੇ ਆਪਣੇ ਘਰੇਲੂ ਬਾਜ਼ਾਰ ਵਿੱਚ ਇੱਕ ਨਵਾਂ ਐਂਡਰਾਇਡ ਟੈਬਲੇਟ ਪੇਸ਼ ਕੀਤਾ ਹੈ। GSM Arena ਦੇ ਮੁਤਾਬਕ, ਨਵਾਂ LG ਅਲਟਰਾ ਟੈਬ 10.35-ਇੰਚ IPS LCD ਨਾਲ ਲੈਸ ਹੈ। ਇਸ 'ਚ ਸਨੈਪਡ੍ਰੈਗਨ 680 ਚਿਪਸੈੱਟ ਹੈ। ਨਾਲ ਹੀ ਇਸ ਦੇ ਫਰੰਟ 'ਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।


ਟੈਬਲੇਟ 4GB ਰੈਮ ਅਤੇ 64GB ਸਟੋਰੇਜ ਦੇ ਨਾਲ ਆਉਂਦਾ ਹੈ ਜਿਸ ਨੂੰ ਮਾਈਕ੍ਰੋਐੱਸਡੀ ਸਲਾਟ ਰਾਹੀਂ ਵਧਾਇਆ ਜਾ ਸਕਦਾ ਹੈ। ਐਂਡ੍ਰਾਇਡ ਟੈਬਲੇਟ ਨੂੰ LG ਦੀ ਕੋਰੀਆ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਤਾਕਤ ਲਈ ਯੂਐਸ ਆਰਮੀ ਦੇ MIL-STD 810G ਸਟੈਂਡਰਡ ਦਾ ਦਰਜਾ ਦਿੱਤਾ ਗਿਆ ਹੈ।


ਟੈਬਲੇਟ ਕੀ ਵਿੱਚ IPS LCD ਮਿਲਦੀ ਹੈ। ਇਸਦਾ ਰੈਜ਼ੋਲਿਊਸ਼ਨ 2000 x 1200 px ਹੈ, ਜਦੋਂ ਕਿ ਇਸਦਾ ਰਿਫਰੈਸ਼ ਰੇਟ 60Hz ਹੈ। ਡਿਸਪਲੇ ਦੇ ਸਾਈਡਾਂ 'ਤੇ ਚਾਰ ਸਪੀਕਰ ਹਨ। ਉਪਭੋਗਤਾਵਾਂ ਨੂੰ ਫਰੰਟ ਵਿੱਚ ਇੱਕ 5MP ਸੈਲਫੀ ਕੈਮਰਾ ਅਤੇ ਪਿਛਲੇ ਪਾਸੇ ਆਟੋਫੋਕਸ ਦੇ ਨਾਲ ਇੱਕ 8MP ਮੁੱਖ ਕੈਮਰਾ ਮਿਲਦਾ ਹੈ। ਟੈਬਲੇਟ 4GB ਰੈਮ ਅਤੇ 64GB ਸਟੋਰੇਜ ਦੇ ਨਾਲ ਆਉਂਦਾ ਹੈ ਜਿਸ ਨੂੰ ਮਾਈਕ੍ਰੋਐੱਸਡੀ ਸਲਾਟ ਰਾਹੀਂ ਵਧਾਇਆ ਜਾ ਸਕਦਾ ਹੈ। ਇਸ ਵਿੱਚ 7040mAh ਦੀ ਬੈਟਰੀ ਹੈ, ਜੋ 25W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।


LG ਅਲਟਰਾ ਟੈਬ ਸਿੰਗਲ ਚਾਰਕੋਲ ਗ੍ਰੇ ਵਿੱਚ ਉਪਲਬਧ ਹੈ। ਇਸ ਦੀ ਕੀਮਤ 4,26,000 KRW (ਲਗਭਗ 26,000 ਰੁਪਏ) ਹੈ। ਡਿਵਾਈਸ ਦੱਖਣੀ ਕੋਰੀਆ ਵਿੱਚ ਖੁੱਲ੍ਹੀ ਵਿਕਰੀ ਅਧੀਨ ਹੈ, ਹਾਲਾਂਕਿ ਇਹ ਦੇਖਣਾ ਬਾਕੀ ਹੈ ਕਿ ਇਹ ਟੈਬ ਹੋਰ ਬਾਜ਼ਾਰਾਂ ਵਿੱਚ ਕਦੋਂ ਉਪਲਬਧ ਹੋਵੇਗੀ।


ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਅਪ੍ਰੈਲ 'ਚ LG ਨੇ ਅਧਿਕਾਰਤ ਤੌਰ 'ਤੇ ਸਮਾਰਟਫੋਨ ਬਾਜ਼ਾਰ ਤੋਂ ਹਟਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਮਈ ਦੇ ਅੰਤ 'ਚ ਕੰਪਨੀ ਨੇ ਆਪਣੀਆਂ ਨਿਰਮਾਣ ਗਤੀਵਿਧੀਆਂ ਬੰਦ ਕਰ ਦਿੱਤੀਆਂ।