ਨਵੀਂ ਦਿੱਲੀ: ਐਪਲ ਨੇ ਇਸੇ ਮਹੀਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਆਈਫੋਨ 7 ਨੂੰ ਹੁਣ ਭਾਰਤ ‘ਚ ਬਣਾਇਆ ਜਾਵੇਗਾ। ਉਧਰ ਹੁਣ ਇਹ ਵੀ ਰਿਪੋਰਟ ਸਾਹਮਣੇ ਆਈ ਹੈ ਕਿ ਕੰਪਨੀ ਨੇ ਆਈਫੋਨ ਐਕਸ ਦੇ ਵੀ ਲੋਕਲ ਪ੍ਰੋਡਕਸ਼ਨ ਦਾ ਟ੍ਰਾਈਲ ਸ਼ੁਰੂ ਕਰ ਦਿੱਤਾ ਹੈ। ਨਵੇਂ ਰਿਪੋਰਟ ‘ਚ ਕਿਹਾ ਗਿਆ ਹੈ ਕਿ ਆਈਫੋਨ X ਨੂੰ ਜੁਲਾਈ 2019 ‘ਚ ਭਾਰਤ ‘ਚ ਬਣਾਇਆ ਜਾਵੇਗਾ।

ਐਪਲ ਚਾਹੁੰਦਾ ਹੈ ਕਿ ਉਹ ਭਾਰਤ ਨੂੰ ਇੱਕ ਅਜਿਹੀ ਹੱਬ ‘ਚ ਬਦਲ ਦੇਵੇ ਜਿੱਥੇ ਆਈਫੋਨ ਨੂੰ ਦੂਜੇ ਦੇਸ਼ਾਂ ‘ਚ ਵੀ ਵੇਚਿਆ ਜਾ ਸਕੇ। ਐਪਲ ਭਾਰਤ ‘ਚ ਵਿੰਸਟ੍ਰੋਨ ਦੀ ਮਦਦ ਨਾਲ ਆਈਫੋਨ SE, 6S ਤੇ ਆਈਫੋਨ 7 ਨੂੰ ਲੋਕਲ ਅਸੈਂਬਲ ਕਰਦਾ ਹੈ ਪਰ ਆਈਫੋਨ X ਲਈ ਕੰਪਨੀ iPhone X ਦੀ ਮਦਦ ਲਵੇਗੀ।

Foxconn, iPhone X ਦੀ ਸ਼ੁਰੂਆਤ ਚੇਨਈ ਦੇ ਪਲਾਂਟ ਤੋਂ ਕਰੇਗੀ॥ ਪਲਾਂਟ ‘ਚ ਫੋਨ ਦੇ ਹਾਇਰ ਮਾਡਲਾਂ ਨੂੰ ਵੀ ਬਣਾਇਆ ਜਾਵੇਗਾ। ਐਪਲ ਨੇ ਆਈਫੋਨ SE ਨਾਲ ਲੋਕਲ ਫੋਨ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਐਪਲ ਨੇ ਆਈਫੋਨ 6S ਤੇ 7 ਨੂੰ ਵੀ ਲੋਕਲੀ ਬਣਾਉਣਾ ਸ਼ੁਰੂ ਕੀਤਾ। ਇਸ ਦੀ ਮਦਦ ‘ਚ ਮੇਕ ਇੰਨ ਇੰਡੀਆ ਪਹਿਲ ਨੂੰ ਵੀ ਮਜਬੂਤੀ ਮਿਲੀ। ਨਵੀਂ ਰਿਪੋਰਟ ‘ਚ ਇਹ ਕਿਹਾ ਗਿਆ ਹੈ ਕਿ ਐਪਲ ਵਿੰਸਟ੍ਰੋਨ ਦੇ ਨਾਲ ਪੁਰਾਣੇ ਮਾਡਲ ‘ਤੇ ਕੰਮ ਕਰੇਗਾ ਤਾਂ ਉਧਰ Foxconn, iPhone X ‘ਤੇ ਕੰਮ ਕਰੇਗਾ।

ਭਾਰਤ ‘ਚ ਹੀ ਆਈਫੋਨ ਬਣਨੇ ਸ਼ੁਰੂ ਹੋਣ ਤੋਂ ਬਾਅਦ ਫੋਨ ਦੀ ਕੀਮਤਾਂ ‘ਚ ਕਾਫੀ ਕਮੀ ਆਵੇਗੀ। ਇਸ ਨਾਲ ਭਾਰਤੀ ਯੂਜਰਸ ਫੋਨ ਨੂੰ ਖਰੀਦ ਸਕਣ ਤੇ ਐਪਲ ਦੀ ਸੇਲ ਨੂੰ ਦੁਬਾਰਾ ਬੂਸਟ ਮਿਲੇ।