ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਡਿਜ਼ਾਇਰ ਨੇ ਕਾਮਯਾਬੀ ਹਾਸਲ ਕਰਦਿਆਂ ਲਾਂਚਿੰਗ ਦੇ ਪੰਜ ਮਹੀਨਿਆਂ 'ਚ ਹੀ ਇੱਕ ਲੱਖ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਮਾਰੂਤੀ ਡਿਜ਼ਾਇਰ ਨੂੰ ਕੰਪਨੀ ਨੇ ਇਸ ਸਾਲ ਮਈ 'ਚ ਲਾਂਚ ਕੀਤਾ ਸੀ। ਇਸ ਦੀ ਹਰ ਮਹੀਨੇ ਕਰੀਬ 30 ਹਜ਼ਾਰ ਵਿਕਰੀ ਦੇ ਅੰਕੜੇ ਮਿਲ ਰਹੇ ਹਨ।

ਡਿਜ਼ਾਇਰ ਦੇ ਮੁਕਾਬਲੇ ਵਾਲੀਆਂ ਕਾਰਾਂ ਦੀ ਤੁਲਨਾ 'ਚ ਇਹ ਅੰਕੜਾ ਕਿਤੇ ਜ਼ਿਆਦਾ ਹੈ। ਇਸ ਦੇ ਮੁਕਾਬਲੇ 'ਚ ਮੌਜੂਦ ਐਕਸੇਂਟ ਦੀ ਹਰ ਮਹੀਨੇ ਕਰੀਬ 3 ਤੋਂ 4 ਹਜ਼ਾਰ ਜਦਕਿ ਟਾਟਾ ਟਿਗੋਰ, ਹੌਂਡਾ ਅਮੇਜ਼ ਤੇ ਫੋਰਡ ਐਸਪਾਇਰ ਨੂੰ ਕਰੀਬ ਦੋ ਹਜ਼ਾਰ ਵਿਕਰੀ ਦੇ ਅੰਕੜੇ ਮਿਲ ਰਹੇ ਹਨ। ਕੰਪਨੀ ਅਨੁਸਾਰ ਮਾਰੂਤੀ ਡਿਜ਼ਾਇਰ ਦੀ ਕੁੱਲ ਵਿਕਰੀ 'ਚ ਕਰੀਬ 17 ਫੀਸਦੀ ਹਿੱਸਾ ਏਐਮਟੀ ਵੈਰੀਐਂਟ ਦਾ ਹੈ।

ਮਾਰੂਤੀ ਡਿਜ਼ਾਇਰ ਨੂੰ ਕੰਪਨੀ ਨੇ ਆਕਰਸ਼ਕ ਡਿਜ਼ਾਇਨ ਤੇ ਐਡਵਾਂਸ ਫੀਚਰ ਨਾਲ ਭਰਪੂਰ ਤਿਆਰ ਕੀਤਾ ਹੈ। ਇਹੀ ਕਾਰਨ ਹੈ ਕਿ ਗਾਹਕਾਂ ਨੇ ਸ਼ੁਰੂਆਤ ਤੋਂ ਹੀ ਇਸ 'ਚ ਦਿਲਚਸਪੀ ਦਿਖਾਈ ਹੈ। ਨਵੀਂ ਡਿਜ਼ਾਇਰ 'ਚ ਐਲਈਡੀ ਪ੍ਰੋਜੈਕਟਰ ਹੈੱਡਲੈਂਪ, ਡੇ-ਟਾਈਮ ਰਨਿੰਗ ਐਲਈਡੀ ਲਾਈਟਾਂ, ਰਿਵਰਸ ਪਾਰਕਿੰਗ ਸੈਂਸਰ, ਪੁਸ਼ ਬਟਨ ਸਟਾਰਟ-ਸਟਾਪ, ਸਮਾਰਟ ਕੀ, ਆਟੋਮੈਟਿਕ ਕਲਾਈਮੈਟ ਕੰਟਰੋਲ, ਆਟੋ ਹੈੱਡਲੈਂਪ, ਰਿਅਰ ਏਸੀ ਤੇ ਇਲੈਕਟ੍ਰੋਨਿਕ ਅਡਜਸਟੇਬਲ ਬਾਹਰੀ ਸ਼ੀਸ਼ੇ ਜਿਹੇ ਸ਼ਾਨਦਾਰ ਫੀਚਰ ਦਿੱਤੇ ਗਏ ਹਨ।

ਨਵੀਂ ਡਿਜ਼ਾਇਰ 'ਚ ਐਪਲ ਕਾਰਪਲੇ। ਐਂਡਰਾਇਡ ਆਟੋ, ਨੈਵੀਗੇਸ਼ਨ ਤੇ ਵਾਈਸ ਕਮਾਂਡ ਸਪੋਰਟ ਕਰਨ ਵਾਲਾ ਸੁਜੂਕੀ ਦਾ ਸਮਾਰਟਪਲੇ ਇੰਫੋਟੇਂਮੇਂਟ ਸਿਸਟਮ ਵੀ ਦਿੱਤਾ ਗਿਆ ਹੈ।