ਨਵੀਂ ਦਿੱਲੀ: ਦੀਵਾਲੀ ਤੋਂ ਬਿਲਕੁਲ ਪਹਿਲਾਂ ਸੈਮਸੰਗ ਇੰਡੀਆ ਨੇ ਆਪਣੇ ਪ੍ਰੀਮੀਅਮ ਫਲੈਗਸ਼ਿੱਪ ਫ਼ੋਨ ਗੈਲੈਕਸੀ S8+ ਤੇ ਗੈਲੈਕਸੀ A5, ਗੈਲੈਕਸੀ A7 (2017) ਦੀ ਕੀਮਤ ਵਿੱਚ ਕਟੌਤੀ ਕਰ ਦਿੱਤੀ ਹੈ। ਗੈਲੈਕਸੀ S8+ ਦੀ ਕੀਮਤ ਨੂੰ ਕੰਪਨੀ ਨੇ 6000 ਰੁਪਏ ਤਕ ਘਟਾ ਦਿੱਤਾ ਹੈ। ਹੁਣ ਇਹ ਸਮਾਰਟਫ਼ੋਨ 58,900 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।
ਉੱਥੇ ਸੈਮਸੰਗ ਨੇ ਆਪਣੇ ਮਿਡ ਰੇਂਜ ਫ਼ੋਨ ਗੈਲੈਕਸੀ A5, ਗੈਲੈਕਸੀ A7 (2017) ਗੈਲੈਕਸੀ A7 (2017) ਦੀ ਕੀਮਤ ਵਿੱਚ 4,900 ਰੁਪਏ ਦੀ ਕਟੌਤੀ ਕੀਤੀ ਹੈ। ਹੁਣ ਇਹ ਫ਼ੋਨ ਕ੍ਰਮਵਾਰ 17,990 ਤੇ 20,990 ਰੁਪਏ ਵਿੱਚ ਮਿਲੇਗਾ।
ਹਾਲ ਹੀ ਵਿੱਚ ਸੈਮਸੰਗ ਨੇ ਗੈਲੈਕਸੀ S8 ਤੇ ਗੈਲੈਕਸੀ S8+ 'ਤੇ 4,000 ਰੁਪਏ ਦੀ ਛੋਟ ਦਿੱਤੀ ਸੀ। ਫੀਚਰ ਦੀ ਗੱਲ ਕਰੀਏ ਤਾਂ ਗੈਲੈਕਸੀ S8+ ਤੇ ਗੈਲੈਕਸੀ S8 ਕ੍ਰਮਵਾਰ 6.2 ਇੰਚ ਤੇ 5.8 ਇੰਚ ਦੀ ਸਕਰੀਨ ਮਿਲਦੀ ਹੈ, ਜਿਸ ਦਾ ਰੈਜ਼ੌਲਿਊਸ਼ਨ 1440x2960 ਪਿਕਸਲਜ਼ ਹੈ।
ਫ਼ੋਨ ਵਿੱਚ ਫਿਜ਼ੀਕਲ ਹੋਮ ਬਟਨ ਦੀ ਥਾਂ 'ਤੇ ਅਦ੍ਰਿਸ਼ ਹੋਮ ਬਟਨ ਦਿੱਤਾ ਗਿਆ ਹੈ। ਇਸ ਲਈ ਫਿੰਗਰਪ੍ਰਿੰਟ ਸੈਂਸਰ ਨੂੰ ਕੈਮਰੇ ਕੋਲ ਦਿੱਤਾ ਗਿਆ ਹੈ। ਸੈਮਸੰਗ ਨੇ ਇਸ ਸੀਰੀਜ਼ ਵਿੱਚ ਆਪਣਾ ਹੀ Exynos 8895 SoC ਪ੍ਰੋਸੈਸਰ ਦਿੱਤਾ ਗਿਆ ਹੈ। ਦੋਵੇਂ ਫ਼ੋਨ 4 ਜੀ.ਬੀ. ਰੈਮ ਦਿੱਤੀ ਗਈ ਹੈ।
ਗੈਲੈਕਸੀ S8+ ਤੇ ਗੈਲੈਕਸੀ S8 ਵਿੱਚ ਮੁੱਖ ਕੈਮਰਾ 12 ਮੈਗਪਿਕਸਲ ਤੇ 8 ਐਮ.ਪੀ. ਵਾਲਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫ਼ੋਨ ਵਿੱਚ ਬਾਇਓਮੈਟ੍ਰਿਕ ਅਨਲੌਕ ਸਿਸਟਮ ਦਿੱਤਾ ਗਿਆ ਹੈ। ਗੈਲੈਕਸੀ S8 ਨੂੰ 3,000mAh ਤਾਕਤ ਦੀ ਬੈਟਰੀ ਚਲਾਉਂਦੀ ਹੈ ਤੇ ਗੈਲੈਕਸੀ S8+ ਵਿੱਚ 3,500 mAh ਸਮਰੱਥਾ ਦੀ ਬੈਟਰੀ ਦਿੱਤੀ ਗਈ ਹੈ।